ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸੜਕਾਂ ’ਤੇ ਟਰੱਕ ਡਰਾਇਵਰ ਦਿੰਦੇ ਨੇ ਹਰ ਸਾਲ 48,000 ਕਰੋੜ ਰੁਪਏ ਰਿਸ਼ਵਤ

ਭਾਰਤੀ ਸੜਕਾਂ ’ਤੇ ਟਰੱਕ ਡਰਾਇਵਰ ਦਿੰਦੇ ਨੇ ਹਰ ਸਾਲ 48,000 ਕਰੋੜ ਰੁਪਏ ਰਿਸ਼ਵਤ

ਪਿਛਲੇ 12 ਸਾਲਾਂ ਦੌਰਾਨ ਭਾਰਤ ਦੀਆਂ ਸੜਕਾਂ ’ਤੇ ਰਿਸ਼ਵਤਖੋਰੀ 120 ਫ਼ੀ ਸਦੀ ਵਧੀ ਹੈ। ਇਕੱਲੇ ਵਪਾਰਕ ਵਾਹਨਾਂ (ਜ਼ਿਆਦਾਤਰ ਟਰੱਕਾਂ ਦੇ) ਦੇ ਡਰਾਇਵਰ ਰਾਸ਼ਟਰੀ ਰਾਜਮਾਰਗਾਂ (ਨੈਸ਼ਨਲ ਹਾਈਵੇਜ਼ – NH) ਉੱਤੇ ਚੱਲਣ ਲਈ ਹਰ ਸਾਲ ਔਸਤਨ 48 ਹਜ਼ਾਰ ਕਰੋੜ ਰੁਪਏ ਰਿਸ਼ਵਤ ਵਜੋਂ ਦਿੰਦੇ ਹਨ। ‘ਸੇਵ ਲਾਈਫ਼ ਫ਼ਾਊਂਡੇਸ਼ਨ’ (SLF) ਵੱਲੋਂ ਜਾਰੀ ਇੱਕ ਰਿਪੋਰਟ ’ਚ ਅਜਿਹਾ ਪ੍ਰਗਟਾਵਾ ਹੋਇਆ ਹੈ।

 

 

ਰਿਪੋਰਟ ਮੁਤਾਬਕ ਰਿਸ਼ਵਤ ਲੈਣ ਵਿੱਚ ਹਰ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਥਾਨਕ ਪੁਲਿਸ ਸਭ ਤੋਂ ਅੱਗੇ ਰਹਿੰਦੀ ਹੈ। ਟ੍ਰਾਂਸਪੋਰਟ ਵਿਭਾਗ ਦੂਜੇ ਨੰਬਰ ਉੱਤੇ ਹੈ। ਜਾਗਰਣ ਤੇ ਚੰਦੇ ਦੇ ਨਾਂਅ ਉੱਤੇ ਵੀ ਡਰਾਇਵਰਾਂ ਤੋਂ ਵਸੂਲੀ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ।

 

 

ਸੜਕ ਟ੍ਰਾਂਸਪੋਰਟ ਤੇ ਹਾਈਵੇਅਜ਼ ਮੰਤਰਾਲੇ ਦੇ ਅਧਿਕਾਰੀ ਦੱਸਦੇ ਹਨ ਕਿ ਰਾਸ਼ਟਰੀ ਰਾਜਮਾਰਗਾਂ ਉੱਤੇ ਰਿਸ਼ਵਤਖੋਰੀ ਬਾਰੇ ਕੋਈ ਅਧਿਐਨ ਨਹੀਂ ਕੀਤਾ ਗਿਆ ਹੈ ਪਰ ਵਿੱਤੀ ਵਰ੍ਹੇ 2006–07 ’ਚ ਟ੍ਰਾਂਸਪੇਰੈਂਸੀ ਨਾਂਅ ਦੀ ਏਜੰਸੀ ਨੇ ਪਹਿਲੀ ਵਾਰ ਵਪਾਰਕ ਵਾਹਨਾਂ ਦੇ ਚਾਲਕਾਂ ਨਾਲ ਗੱਲਬਾਤ ਦੇ ਵਿਸ਼ਲੇਸ਼ਣ ਤੋਂ ਬਾਅਦ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਕਿ ਭਾਰਤ ਵਿੱਚ ਸੜਕਾਂ ਉੱਤੇ ਸਾਲਾਨਾ 22,000 ਕਰੋੜ ਰੁਪਏ ਦੀ ਰਿਸ਼ਵਤ ਵਸੂਲੀ ਜਾਂਦੀ ਹੈ ਪਰ ਹੁਣ ਉਹੀ ਰਿਸ਼ਵਤ ਵਧ ਕੇ 48,000 ਕਰੋੜ ਰੁਪਏ ਹੋ ਗਈ ਹੈ।

 

 

SLF ਦੀ ਰਿਪੋਰਟ ’ਤੇ ਰਤਾ ਝਾਤ ਪਾਈਏ, ਤਾਂ ਡਰਾਇਵਰਾਂ ਤੋਂ ਹਰ ਸਾਲ ਸਭ ਤੋਂ ਵੱਧ 22,000 ਕਰੋੜ ਰੁਪਏ ਰਿਸ਼ਵਤ ਸਥਾਨਕ ਪੁਲਿਸ ਲੈਂਦੀ ਹੈ। ਦੂਜੇ ਸਥਾਨ ਉੱਤੇ ਖੇਤਰੀ ਟ੍ਰਾਂਸਪੋਰਟ ਦਫ਼ਤਰ (RTO) ਦੇ ਅਧਿਕਾਰੀ ਆਉਂਦੇ ਹਨ, ਜੋ ਸਾਲਾਨਾ 19,500 ਕਰੋੜ ਰੁਪਏ ਦੀ ਰਿਸ਼ਵਤ ਲੈਂਦੇ ਹਨ।

 

 

ਧਾਰਮਿਕ ਪ੍ਰੋਗਰਾਮਾਂ; ਜਿਵੇਂ ਜਾਗਰਣ, ਮੇਲੇ ਤੇ ਇਮਾਰਤਾਂ ਦੀ ਉਸਾਰੀ ਆਦਿ ਦੇ ਨਾਂਅ ਉੱਤੇ ਵੀ ਡਰਾਇਵਰਾਂ ਤੋਂ 5900 ਕਰੋੜ ਰੁਪਏ ਵਸੂਲੇ ਜਾਂਦੇ ਹਨ। SLF ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਪੀਯੂਸ਼ ਤਿਵਾੜੀ ਨੇ ਦੱਸਿਆ ਕਿ ਰਿਪੋਰਟ ਦੇਸ਼ ਭਰ ਦੇ 1,310 ਟਰੱਕ ਡਰਾਇਵਰਾਂ ਨਾਲ ਕੀਤੀ ਗਈ ਗੱਲਬਾਤ ਉੱਤੇ ਆਧਾਰਤ ਹੈ।

 

 

ਇਸ ਰਿਪੋਰਟ ਨੂੰ ਤਿਆਰ ਕਰਨ ਵਿੱਚ ਟਰੱਕ ਮਾਲਕ ਐਸੋਸੀਏਸ਼ਨ, ਟ੍ਰਾਂਸਪੋਰਟਰ ਐਸੋਸੀਏਸ਼ਨ, ਪਲੀਟ ਆਪਰੇਟਰਜ਼ ਅਤੇ ਸਥਾਨਕ ਮੀਡੀਆ ਤੋਂ ਵੱਖੋ–ਵੱਖਰੇ ਮੁੱਦਿਆਂ ਉੱਤੇ ਜਾਣਕਾਰੀ ਇਕੱਠੀ ਕੀਤੀ ਗਈ ਹੈ।

 

 

ਇਸੇ ਅਧਿਐਨ ਮੁਤਾਬਕ 22 ਫ਼ੀ ਸਦੀ ਡਰਾਇਵਰ ਰਾਤ ਭਰ ਜਾਗ ਕੇ ਡਰਾਈਵਿੰਗ ਕਰਨ ਲਈ ਕਿਸੇ ਨਸ਼ੇ ਦੀ ਵਰਤੋਂ ਕਰਦੇ ਹਨ। ਇੱਕ ਡਰਾਇਵਰ ਇੱਕ ਦਿਨ ਵਿੱਚ 12 ਤੋਂ 14 ਘੰਟੇ ਵਾਹਨ ਚਲਾਉਂਦਾ ਹੈ। ਇਸ ਦੇ ਨਾਲ ਹੀ 77 ਫ਼ੀ ਸਦੀ ਡਰਾਇਵਰ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਪ੍ਰਭਾਵਿਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Truck Drivers have to give bribe of Rs 48 thousand Crore per annum on Indian Roads