ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਖ਼ਮੀ ਡਰਾਈਵਰ ਤੜਫ਼ਦਾ ਰਿਹਾ ਤੇ ਲੋਕ ਪਿਆਜ਼ ਚੋਰੀ ਕਰਦੇ ਰਹੇ

 ਲੋਕ ਪਿਆਜ਼ ਚੋਰੀ ਕਰਦੇ ਰਹੇ

ਪੁਣੇ-ਮੁੰਬਈ ਐਕਸਪ੍ਰੈਸ ਵੇਅ 'ਤੇ ਪਿਆਜ਼ ਨਾਲ ਭਰਿਆ ਇੱਕ ਟਰੱਕ ਲੋਨਵਲਾ ਨੇੜੇ ਵਲਵਨ ਪੁਲ ਤੋਂ ਡਿੱਗ ਗਿਆ। ਟਰੱਕ ਘੱਟੋ-ਘੱਟ 30 ਫੁੱਟ ਹੇਠਾਂ ਡਿੱਗਿਆ ਤੇ ਪੁਰਾਣੀ ਮੁੰਬਈ-ਪੁਣੇ ਹਾਈਵੇ 'ਤੇ ਲੈਂਡ ਕੀਤਾ।

 

ਪੁਲਸ ਨੇ ਦੱਸਿਆ ਕਿ ਟਰੱਕ ਚਾਲਕ ਨੇ ਕੰਟਰੋਲ ਗੁਆ ਦਿੱਤਾ ਸੀ ਤੇ ਜਿਸ ਤੋਂ ਬਾਅਦ ਟਰੱਕ ਡਿਵਾਈਡਰ ਨਾਲ ਟਕਰਾ ਗਿਆ। ਟਕਰਾਉਣ ਤੋਂ ਬਾਅਦ ਟਰੱਕ  ਪੁਰਾਣੇ ਹਾਈਵੇ 'ਤੇ ਡਿੱਗ ਪਿਆ. ਹਾਦਸੇ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਟਰੱਕ ਡਰਾਈਵਰ ਨੂੰ ਤੜਫ਼ਦਾ ਹੋਇਆ ਛੱਡ ਕੇ ਸਥਾਨਕ ਲੋਕਾਂ ਸਮੇਤ ਹੋਰ ਵਾਹਨਾਂ ਦੇ ਡਰਾਈਵਰ, ਪਿਆਜ਼ ਦੀਆਂ ਬੋਰੀਆਂ ਇਕੱਠੀਆਂ ਕਰਨ ਵਿਚ ਰੁੱਝ ਗਏ। ਜ਼ਖਮੀ ਡਰਾਈਵਰ ਨੂੰ ਬਾਅਦ ਵਿੱਚ ਨੇੜੇ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਸੜਕ 'ਤੇ ਖਿੰਡੇ ਹੋਏ ਪਿਆਜ਼ ਦੀਆਂ ਬੋਰੀਆਂ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਦੇ ਬਾਅਦ ਸਥਾਨਕ ਵਸਨੀਕ ਪਿਆਜ਼ ਨੂੰ ਇਕੱਠਾ ਕਰਨ ਲਈ ਥੈਲੀਆਂ ਲੈ ਕੇ ਆਏ। ਹਾਈਵੇ ਤੋਂ ਮਲਬੇ ਨੂੰ ਹਟਾਉਣ ਲਈ ਕੁਝ ਸਮੇਂ ਲਈ ਬੰਦ ਰੱਖਿਆ ਗਿਆ।

 

ਇਸ ਦੌਰਾਨ ਲੋਨਾਵਲਾ ਪੁਲਿਸ ਅਣਪਛਾਤੇ ਵਿਅਕਤੀਆਂ ਉੱਤੇ ਦੁਰਘਟਨਾ ਤੋਂ ਬਾਅਦ ਪਿਆਜ਼ ਚੋਰੀ ਕਰਨ ਦਾ ਮਾਮਲਾ ਦਰਜ ਕਰਨ ਬਾਰੇ ਸੋਚ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:truck loaded with onions fell 30 foot down passer by stoles onions