ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਸ਼ਰਧਾਲੂਆਂ ਨਾਲ ਲੱਦਿਆ ਟਰੱਕ ਨੈਣਾਂ ਦੇਵੀ ਕੋਲ ਪਲਟਿਆ, 21 ਫੱਟੜ

​​​​​​​ਪੰਜਾਬ ਦੇ ਸ਼ਰਧਾਲੂਆਂ ਨਾਲ ਲੱਦਿਆ ਟਰੱਕ ਨੈਣਾਂ ਦੇਵੀ ਕੋਲ ਪਲਟਿਆ, 21 ਫੱਟੜ

ਅੱਜ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ’ਚ ਪਿੰਡ ਮੰਡਿਆਲੀ ਨੇੜੇ ਇੱਕ ਟਰੱਕ ਦੇ ਪਲਟ ਜਾਣ ਕਾਰਨ 21 ਸ਼ਰਧਾਲੂ ਜ਼ਖ਼ਮੀ ਹੋ ਗਏ।

 

 

ਇਸ ਟਰੱਕ ਵਿੱਚ ਪੰਜਾਬ ਤੋਂ 40 ਸ਼ਰਧਾਲੂ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ।

 

 

ਨੈਣਾਂ ਦੇਵੀ ਦੇ ਡੀਐੱਸਪੀ ਸੰਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਭ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

 

ਪੁਲਿਸ ਛਾਣਬੀਣ ਕਰ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਹਾਦਸੇ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਸੀ।

ਪੰਜਾਬ ਦੇ ਸ਼ਰਧਾਲੂਆਂ ਨਾਲ ਲੱਦਿਆ ਟਰੱਕ ਨੈਣਾਂ ਦੇਵੀ ਕੋਲ ਪਲਟਿਆ, 21 ਫੱਟੜ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Truck loaded with Pilgrims from Punjab overturned near Naina Devi 21 injured