ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਰਵਾਰ ਨੂੰ ਰਹੇਗੀ ਟਰੱਕ ਆਪਰੇਟਰਾਂ ਦੀ ਹੜਤਾਲ

ਵੀਰਵਾਰ ਨੂੰ ਰਹੇਗੀ ਟਰੱਕ ਆਪਰੇਟਰਾਂ ਦੀ ਹੜਤਾਲ

ਪਹਿਲੀ ਸਤੰਬਰ ਤੋਂ ਨਵਾਂ ਮੋਟਰ ਵਾਹਨ ਕਾਨੂੰਨ–2019 ਲਾਗੂ ਹੋਣ ਤੋਂ ਬਾਅਦ ਟਰੱਕਾਂ ਦੇ ਲਗਾਤਾਰ ਹੋ ਰਹੇ ਚਲਾਨਾਂ ਕਾਰਨ ਆਲ ਇੰਡੀਆ ਮੋਟਰ ਟਰਾਂਸਪੋਰਟਸ ਐਸੋਸੀਏਸ਼ਨ (AIMTA) ਨੇ ਵੀਰਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ।

 

 

ਇਸ ਦੌਰਾਨ ਉਹ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਵਿੰਚ ਚੱਕਾ ਜਾਮ ਕਰਨਗੇ। ਇਸ ਸਬੰਧੀ ਟਰਾਂਸਪੋਰਟਰ ਬੁੱਧਵਾਰ ਰਾਤ ਤੋਂ 24 ਘੰਟਿਆਂ ਦੀ ਸੰਕੇਤਕ ਹੜਤਾਲ ਕਰਨਗੇ। ਇਸੇ ਹਾਲਾਤ ਦੇ ਮੱਦੇਨਜ਼ਰ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

 

 

ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ’ਚ ਸਥਿਤ ਫ਼ਾਦਰ ਐਗਨੇਲ ਸਕੂਲ ਵਿੱਚ ਬੰਦ ਕਾਰਨ ਸਕੂਲਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਲਈ ਮਾਤਾ–ਪਿਤਾ ਨੂੰ ਮੈਸੇਜ ਕਰਨ ਦੇ ਨਾਲ ਸਕੂਲ ਦੇ ਨੋਟਿਸ ਬੋਰਡ ਉੱਤੇ ਵੀ ਅਜਿਹੀ ਸੂਚਨਾ ਦਿੱਤੀ ਗਈ ਹੈ। ਨੌਇਡਾ ’ਚ ਵੀ ਕੁਝ ਸਕੂਲਾਂ ਨੇ ਵੀਰਵਾਰ ਨੂੰ ਛੁੱਟੀ ਕਰ ਦਿੱਤੀ ਹੈ।

 

 

ਮੰਨਿਆ ਜਾ ਰਿਹਾ ਹੈ ਕਿ ਟਰਾਂਸਪੋਰਟਾਂ ਦੀ ਹੜਤਾਲ ਤੇ ਚੱਕਾ ਜਾਮ ਦੇ ਚੱਲਦਿਆਂ ਦਿੱਲੀ ਨਾਲ ਨੌਇਡਾ, ਗ਼ਾਜ਼ੀਆਬਾਦ, ਗੁੜਗਾਓਂ, ਫ਼ਰੀਦਾਬਾਦ ਸ਼ਹਿਰ ਵਿੱਚ ਆਮ ਜਨ–ਜੀਵਨ ਪ੍ਰਭਾਵਿਤ ਹੋ ਸਕਦਾ ਹੈ।

 

 

ਸੋਮਵਾਰ ਨੂੰ ਸੋਧੇ ਮੋਟਰ ਵਾਹਨ ਕਾਨੂੰਨ – 2019 ਵਿਰੁੱਧ ਟਰਾਂਸਪੋਰਟਰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਮੈਮੋਰੈਂਡਮ ਸੌਂਪਣ ਲਈ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Truck Operators will be on strike on Thursday