ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੂੰ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿ ’ਚ ਵਿਚੋਲਗੀ ਦੀ ਅੱਚਵੀ

ਟਰੰਪ ਨੂੰ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿ ’ਚ ਵਿਚੋਲਗੀ ਦੀ ਅੱਚਵੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਆਗੂਆਂ ਨਾਲ ਕਸ਼ਮੀਰ ਬਾਰੇ ਚਰਚਾ ਕੀਤੀ ਹੈ ਤੇ ਉਨ੍ਹਾਂ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ ਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੋਵੇਂ ਇਸ ਮਾਮਲੇ ਨੂੰ ਬੱਸ ਸੁਲਝਾ ਲੈਣ ਅਤੇ ਖ਼ਤਮ ਕਰਨ।

 

 

ਸ੍ਰੀ ਟਰੰਪ ਨੇ ਕਿਹਾ ਇੱਥੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 74ਵੇਂ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਬੂਤ ਸਬੰਧ ਬਣਾਉਣ ਤੇ ਨਿਰਪੱਖ ਦੁਵੱਲੇ ਵਪਾਰ ਉੱਤੇ ਪਾਕਿਸਤਾਨ ਤੇ ਭਾਰਤ ਦੇ ਨੇਤਾਵਾਂ ਾਂਨਾਲ ਅਤੇ ਕਈ ਹੋਰ ਦੇਸ਼ਾਂ ਦੇ ਆਗੂਆਂ ਨਾਲ ਉਨ੍ਹਾਂ ਦੀ ਬਹੁਤ ਵਧੀਆ ਫਲਦਾਇਕ ਗੱਲਬਾਤ ਹੋਈ ਹੈ।

 

 

ਸ੍ਰੀ ਟਰੰਪ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਦੇ ਸੰਬਧ ਵਿੱਚ ਅਸੀਂ ਕਸ਼ਮੀਰ ਬਾਰੇ ਗੱਲਬਾਤ ਕੀਤੀ ਅਤੇ ਮੈਂ ਜੋ ਵੀ ਮਦਦ ਕਰ ਸਕਦਾ ਹਾਂ, ਉਸ ਦੀ ਮੈਂ ਪੇਸ਼ਕਸ਼ ਕੀਤੀ ਤੇ ਉਹ ਮਦਦ ਵਿਚੋਲਗੀ ਹੈ। ਮੈਂ ਜੋ ਕਰ ਸਕਦਾ ਹਾਂ, ਉਹ ਕਰਾਂਗਾ ਕਿਉਂਕਿ ਉਹ ਬਹੁਤ ਗੰਭੀਰ ਮੋੜ ਉੱਤੇ ਹਨ ਅਤੇ ਆਸ ਹੈ ਕਿ ਉਹ ਹੁਣ ਬਿਹਤਰ ਹਾਲਾਤ ਵਿੱਚ ਆਉਣਗੇ।

 

 

ਸ੍ਰੀ ਟਰੰਪ ਨੇ ਕਿਹਾ ਕਿ ਜੇ ਤੁਸੀਂ ਦੋਵੇਂ ਸੱਜਣਾਂ (ਸ੍ਰੀ ਨਰਿੰਦਰ ਮੋਦੀ ਤੇ ਸ੍ਰੀ ਇਮਰਾਨ ਖ਼ਾਨ) ਵੱਲ ਵੇਖੀਏ, ਤਾਂ ਉਹ ਦੋਵੇਂ ਹੀ ਮੇਰੇ ਬਹੁਤ ਵਧੀਆ ਦੋਸਤ ਹਨ। ਮੈਂ ਦੋਸਤਾਂ ਨੂੰ ਕਿਹਾ ਕਿ ਉਹ ਬੱਸ ਆਪਣਾ ਮਸਲਾ ਸੁਲਝਾ ਲੈਣ ਕਿਉਂਕਿ ਉਹ ਦੋ ਪ੍ਰਮਾਣੂ ਸ਼ਕਤੀਆਂ ਹਨ।

 

 

ਸ੍ਰੀ ਟਰੰਪ ਨੇ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਚੱਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੱਖਰੇ ਤੌਰ ਉੱਤੇ ਸੋਮਵਾਰ ਨੂੰ ਦੁਵੱਲੀ ਗੱਲਬਾਤ ਕੀਤੀ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਮੰਗਲਵਾਰ ਨੂੰ ਗੱਲਬਾਤ ਕੀਤੀ ਸੀ। ਉਨ੍ਹਾਂ ਸ੍ਰੀ ਮੋਦੀ ਨਾਲ ਹਿਊਸਟਨ ’ਚ ਐਤਵਾਰ ਨੂੰ ‘ਹਾਓਡੀ ਮੋਦੀ’ ਸਮਾਰੋਹ ’ਚ ਵੀ ਮੰਚ ਸਾਂਝਾ ਕੀਤਾ ਸੀ।

 

 

ਕੀ ਹੁਣ ਇਹ ਸਹਿਜੇ ਹੀ ਨਹੀਂ ਕਿਹਾ ਜਾ ਸਕਦਾ ਕਿ ਸ੍ਰੀ ਡੋਨਾਲਡ ਟਰੰਪ ਨੂੰ ਹੁਣ ਕਸ਼ਮੀਰ ਮੁੱਦੇ ਉੱਤੇ ਭਾਰਤ ਤੇ ਪਾਕਿਸਤਾਨ 'ਚ ਵਿਚੋਲਗੀ ਕਰਨ ਦੀ ਅੱਚਵੀ ਲੱਗੀ ਹੋਈ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump is very keen to mediate over Kashmir issue appeals again