ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਾ ’ਚ ਵਾਪਸੀ ਲਈ ਚੋਣਾਂ ਤੋਂ ਪਹਿਲਾਂ ਈਰਾਨ ਨਾਲ ਮਾੜੀ–ਮੋਟੀ ਜੰਗ ਛੇੜ ਸਕਦੇ ਨੇ ਟਰੰਪ

ਸੱਤਾ ’ਚ ਵਾਪਸੀ ਲਈ ਚੋਣਾਂ ਤੋਂ ਪਹਿਲਾਂ ਈਰਾਨ ਨਾਲ ਮਾੜੀ–ਮੋਟੀ ਜੰਗ ਛੇੜ ਸਕਦੇ ਨੇ ਟਰੰਪ

ਖਾੜੀ ਵਿੱਚ ਇਸ ਵੇਲੇ ਅਜਿਹੇ ਹਾਲਾਤ ਹਨ ਕਿ ਅਮਰੀਕਾ ਤੇ ਈਰਾਨ ਵਿਚਾਲੇ ਫ਼ੌਜੀ ਤਣਾਅ ਕਿਸੇ ਵੀ ਵੇਲੇ ਖ਼ਤਰਨਾਕ ਰੂਪ ਅਖ਼ਤਿਆਰ ਕਰ ਸਕਦਾ ਹੈ। ਉਂਝ ਤਾਂ ਇਸ ਤਣਾਅ ਕਾਰਨ ਦੁਨੀਆ ਦੇ ਬਹੁਤ ਸਾਰੇ ਦੇਸ਼ ਫ਼ਿਕਰਮੰਦ ਹਨ ਪਰ ਭਾਰਤ ਲਈ ਇਹ ਚਿੰਤਾ ਖ਼ਾਸ ਹੈ ਕਿਉਂਕਿ ਹੁਣ ਤੱਕ ਭਾਰਤ ਤੇਲ ਉਤਪਾਦਾਂ ਦੀ ਦਰਾਮਦ ਲਈ ਜ਼ਿਆਦਾਤਰ ਈਰਾਨ ’ਤੇ ਹੀ ਨਿਰਭਰ ਰਹਿੰਦਾ ਰਿਹਾ ਹੈ।

 

 

ਅਮਰੀਕਾ ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ’ਤੇ ਦਬਾਅ ਪਾਉਂਦਾ ਰਿਹਾ ਹੈ ਕਿ ਈਰਾਨ ਤੋਂ ਤੇਲ ਦੀ ਦਰਾਮਦ ਬੰਦ ਕੀਤੀ ਜਾਵੇ। ਭਾਰਤ ਨੇ ਉਸ ਦੀ ਗੱਲ ਮੰਨ ਕੇ ਕੁਝ ਸਪਲਾਈ ਘਟਾਈ ਹੈ।

 

 

ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਇਹ ਮੁੱਦਾ ਜਾਣਬੁੱਝ ਕੇ ਉਠਾਇਆ ਹੈ ਕਿਉਂਕਿ ਅਮਰੀਕਾ ਵਿੱਚ ਹੁਣ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣ ਵਾਲੀਆਂ ਹਨ। ਉਹ ਯਕੀਨੀ ਤੌਰ ਉੱਤੇ ਸੱਤਾ ਵਿੱਚ ਪਰਤਣਾ ਚਾਹੁਣਗੇ।

 

 

ਟਰੰਪ ਦੀ ਇਹੋ ਕੋਸ਼ਿਸ਼ ਰਹੇਗੀ ਕਿ ਉਹ ਈਰਾਨ ਨਾਲ ਛੋਟੇ ਪੱਧਰ ਦੀ ਕੋਈ ਮਾੜੀ–ਮੋਟੀ ਜੰਗ ਛੇੜ ਦੇਣ, ਇੰਝ ਉਸ ਕਾਰਨ ਉਹ ਸੱਤਾ ਵਿੱਚ ਆਪਣੀ ਵਾਪਸੀ ਕਰ ਸਕਦੇ ਹਨ।

 

 

ਇਹ ਮਾਮਲਾ ਉਦੋਂ ਵਿਗੜਿਆ ਸੀ, ਜਦੋਂ ਬੀਤੀ 20 ਜੂਨ ਨੂੰ ਇਸਲਾਮਿਕ ਰੈਵੋਲਿਯੂਸ਼ਨਰੀ ਗਾਰਡ ਕੋਰ (IRGC) ਨੇ ਐਲਾਨ ਕੀਤਾ ਸੀ ਕਿ ਉਸ ਨੇ ਅਮਰੀਕਾ ਦੇ ਇੱਕ ਜਾਸੂਸੀ ਡ੍ਰੋਨ ਨੂੰ ਮਾਰ ਗਿਰਾਇਆ ਹੈ। ਫਿਰ ਇਸ ਦੀ ਪੁਸ਼ਟੀ ਅਮਰੀਕੀ ਫ਼ੌਜ ਦੇ ਸੈਂਟਰਲ ਕਮਾਂਡ ਵੀ ਕੀਤੀ ਸੀ।

 

 

ਇਸ ਮਾਮਲੇ ਦਾ ਅਮਰੀਕੀ ਦਾਅਵਾ ਇਹ ਸੀ ਕਿ ਉਸ ਦਾ ਡ੍ਰੋਨ ਕੌਮਾਂਤਰੀ ਹਵਾਈ ਖੇਤਰ ਵਿੱਚ ਸੀ ਨਾ ਕਿ ਈਰਾਨੀ ਹਵਾਈ ਖੇਤਰ ’ਚ। ਅਮਰੀਕੀ ਫ਼ੌਜ ਨੇ ਇਸ ਨੂੰ ਬਿਨਾ ਵਜ੍ਹਾ ਕੀਤਾ ਹਮਲਾ ਦੱਸਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump may have war with Iran before presidential polls