ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੇ ਦੂਤ ਭਾਰਤ ਆਉਣਗੇ ਪਰ ਪਾਕਿਸਤਾਨ ਨਹੀਂ ਜਾਣਗੇ

ਮਾਈਕ ਪੌਂਪੀਓ ਤੇ ਨਰਿੰਦਰ ਮੋਦੀ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਇਸੇ ਮਹੀਨੇ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਅਮਰੀਕੀ–ਭਾਰਤੀ ਫ਼ੌਜੀ ਭਾਈਵਾਲੀ ਦੇ ਇੱਕ ਉਦੇਸ਼ਮੁਖੀ ਏਜੰਡੇ ਉੱਤੇ ਚਰਚਾ ਕਰਨਗੇ।।

 

 

ਸ੍ਰੀ ਪੌਂਪੀਓ 24 ਤੋਂ 30 ਜੂਨ ਤੱਕ ਹਿੰਦ–ਪ੍ਰਸ਼ਾਂਤ ਖੇਤਰ ਦੇ ਚਾਰ ਦੇਸ਼ਾਂ – ਭਾਰਤ, ਸ੍ਰੀ ਲੰਕਾ, ਜਾਪਾਨ ਤੇ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਸ੍ਰੀ ਪੌਂਪੀਓ ਪਾਕਿਸਤਾਨ ਦੇ ਦੌਰੇ ਉੱਤੇ ਨਹੀਂ ਜਾਣਗੇ।

 

 

ਇੱਥੇ ਵਰਨਣਯੋਗ ਹੈ ਕਿ ਹੁਣ ਤੱਕ ਅਮਰੀਕਾ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਕੋਈ ਅਮਰੀਕੀ ਆਗੂ ਭਾਰਤ ਆਉਂਦਾ ਹੈ, ਤਾਂ ਉਹ ਪਾਕਿਸਤਾਨ ਜ਼ਰੂਰ ਜਾਂਦਾ ਹੈ ਪਰ ਇਸ ਵਾਰ ਸ੍ਰੀ ਪੌਂਪੀਓ ਦੇ ਤੈਅਸ਼ੁਦਾ ਪ੍ਰੋਗਰਾਮ ਵਿੱਚ ਪਾਕਿਸਤਾਨ ਦੌਰੇ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ।

 

 

ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੋਰਗਨ ਓਰਤਾਗਸ ਨੇ ਕਿਹਾ ਕਿ ਪੌਂਪੀਓ ਦੀ ਹਿੰਦ–ਪ੍ਰਸ਼ਾਂਤ ਦੇ ਚਾਰ ਦੇਸ਼ਾਂ ਦੀ ਯਾਤਰਾ ਦਾ ਮੰਤਵ ਅਹਿਮ ਦੇਸ਼ਾਂ ਨਾਲ ਅਮਰੀਕਾ ਦੀਆਂ ਭਾਈਵਾਲੀਆਂ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਆਜ਼ਾਦ ਤੇ ਖੁੱਲ੍ਹੇ ਹਿੰਦ–ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵੱਲ ਅੱਗੇ ਵਧਿਆ ਜਾ ਸਕੇ।

 

 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣਾਂ ਦੌਰਾਨ ਮਿਲੀ ਜਿੱਤ ਉਨ੍ਹਾਂ ਨੂੰ ਸ਼ਾਨਦਾਰ ਮੌਕਾ ਮੁਹੱਈਆ ਕਰਵਾਉਂਦੀ ਹੈ, ਜਦੋਂ ਉਹ ਵਿਸ਼ਵ ਮੰਚ ਉੱਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਮਜ਼ਬੂਤ ਤੇ ਖ਼ੁਸ਼ਹਾਲ ਭਾਰਤ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਲਾਗੂ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump s Ambassadors will come to India but would not go to Pakistan