ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦਾ ਭਾਰਤ ਦੌਰਾ 21–24 ਫ਼ਰਵਰੀ ਨੂੰ, PM ਮੋਦੀ ਨਾਲ ਜਾਣਗੇ ਅਹਿਮਦਾਬਾਦ

ਟਰੰਪ ਦਾ ਭਾਰਤ ਦੌਰਾ 21–24 ਫ਼ਰਵਰੀ ਨੂੰ, PM ਮੋਦੀ ਨਾਲ ਜਾਣਗੇ ਅਹਿਮਦਾਬਾਦ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਤਿੰਨ ਦਿਨਾਂ ਦੀ ਭਾਰਤ ਯਾਤਰਾ ਲਈ ਆ ਸਕਦੇ ਹਨ। ਉਨ੍ਹਾਂ ਦਾ ਇਹ ਦੌਰਾ 21 ਫ਼ਰਵਰੀ ਤੋਂ ਲੈ ਕੇ 24 ਫ਼ਰਵਰੀ ਤੱਕ ਹੋ ਸਕਦਾ ਹੈ। ਉਹ ਅਹਿਮਦਾਬਾਦ ‘ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ। ਸ੍ਰੀ ਟਰੰਪ ਦੇ ਇਸ ਭਾਰਤ ਦੌਰੇ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

 

 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਸਰਕਾਰ ਵੱਲੋਂ ਦਿੱਲੀ ਦੇ ਆਈਟੀਸੀ ਮੌਰਿਆ ਹੋਟਲ ਨੂੰ 21 ਤੋਂ 24 ਫ਼ਰਵਰੀ ਤੱਕ ਲਈ ਬੁੱਕ ਕਰਵਾਇਆ ਗਿਆ ਹੈ। ਇਸ ਵਿੱਚ ਪ੍ਰੈਜ਼ੀਡੈਸ਼ੀਅਲ ਸੁਇਟ ਵੀ ਸ਼ਾਮਲ ਹੈ। ਮੌਰਿਆ ਹੋਟਲ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਬਿਲ ਕਲਿੰਟਨ ਦੀ ਮੇਜ਼ਬਾਨੀ ਵੀ ਕਰ ਚੁੱਕਾ ਹੈ।

 

 

ਸ੍ਰੀ ਟਰੰਪ ਦਾ ਭਾਰਤ ਦੌਰਾ ਅਜਿਹੇ ਵੇਲੇ ਹੋ ਰਿਹਾ ਹੈ, ਜਦੋਂ 24 ਫ਼ਰਵਰੀ ਤੋਂ 30 ਮਾਰਚ ਤੱਕ ਜਨੇਵਾ (ਸਵਿਟਜ਼ਰਲੈਂਡ) ਵਿਖੇ ਆਯੋਜਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੀਟਿੰਗ ਹੋਣ ਜਾ ਰਹੀ ਹੈ। ਉਸ ਮੀਟਿੰਗ ’ਚ ਭਾਰਤ ਉੱਤੇ ਸ਼ਬਦੀ–ਹਮਲੇ ਲਈ ਪਾਕਿਸਤਾਨ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਰਿਹਾ ਹੈ।

 

 

ਇਸ ਮੀਟਿੰਗ ’ਚ ਪਾਕਿਸਤਾਨ ਸੀਏਏ, ਜੰਮੂ–ਕਸ਼ਮੀਰ ’ਚੋਂ ਧਾਰਾ–370 ਨੂੰ ਖ਼ਤਮ ਕਰਨ, ਐੱਨਆਰਸੀ ਤੇ ਐੱਨਪੀਆਰ ਦੇ ਬਹਾਨੇ ਇਹ ਦੱਸਣ ਦਾ ਜਤਨ ਕਰ ਸਕਦਾ ਹੈ ਕਿ ਭਾਰਤ ’ਚ ਮੁਸਲਿਮ ਸੁਰੱਖਿਅਤ ਨਹੀਂ ਹਨ।

 

 

ਅਧਿਕਾਰਤ ਸੂਤਰਾਂ ਮੁਤਾਬਕ ਸ੍ਰੀ ਟੰਰਪ ਦੀ ਭਾਰਤ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ਉੱਤੇ ਹਸਤਾਖਰ ਵੀ ਹੋ ਸਕਦੇ ਹਨ। ਦੋਵੇਂ ਆਗੂਆਂ ਵਿਚਾਲੇ ਅਫ਼ਗ਼ਾਨਿਸਤਾਨ, ਈਰਾਨ ਤੇ ਪਾਕਿਸਤਾਨੀ ਸ਼ਹਿ–ਪ੍ਰਾਪਤ ਅੱਤਵਾਦ ਉੱਤੇ ਵੀ ਗੱਲਬਾਤ ਹੋ ਸਕਦੀ ਹੈ।

 

 

ਸ੍ਰੀ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਅਫ਼ਗ਼ਾਨਿਸਤਾਨ ਬਾਰੇ ਵਿਸਥਾਰਪੂਰਬਕ ਚਰਚਾ ਕਰ ਸਕਦੇ ਹਨ। ਇਸ ਦੇ ਨਾਲ ਹੀ ਕੁਝ ਰੱਖਿਆ ਸਮਝੌਤੇ ਵੀ ਹੋ ਸਕਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump s India visit on 21st-24th February will go to Ahmedabad with PM Modi