ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦਾ ਭਾਰਤ ਦੌਰਾ 24–25 ਫ਼ਰਵਰੀ ਨੂੰ, ਨਵੀਂ ਦਿੱਲੀ ਤੇ ਗੁਜਰਾਤ ’ਚ ਰਹਿਣਗੇ

ਟਰੰਪ ਦਾ ਭਾਰਤ ਦੌਰਾ 24–25 ਫ਼ਰਵਰੀ ਨੂੰ, ਨਵੀਂ ਦਿੱਲੀ ਤੇ ਗੁਜਰਾਤ ’ਚ ਰਹਿਣਗੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਹੀਨੇ ਭਾਵ ਫ਼ਰਵਰੀ ਦੀ 24 ਤੇ 25 ਤਰੀਕ ਨੂੰ ਭਾਰਤ ਦੌਰੇ ’ਤੇ ਰਹਿਣਗੇ। ਵ੍ਹਾਈਟ ਹਾਊਸ ਨੇ ਕੱਲ੍ਹ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

 

 

ਆਪਣੀ ਭਾਰਤ ਯਾਤਰਾ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨਵੀਂ ਦਿੱਲੀ ਤੇ ਗੁਜਰਾਤ ’ਚ ਠਹਿਰਨਗੇ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਦੀ ਪਤਨੀ ਮੇਲਾਨੀਆ ਵੀ ਮੌਜੂਦ ਰਹਿਣਗੇ।

 

 

ਵ੍ਹਾਈਟ ਹਾਊਸ ਨੇ ਟਵੀਟ ਕੀਤਾ ਕਿ – ‘ਇਹ ਯਾਤਰਾ ਅਮਰੀਕੀ–ਭਾਰਤ ਰਣਨੀਤੀ ਭਾਈਵਾਲੀ ਨੂੰ ਹੋਰ ਵੀ ਮਜ਼ਬੂਤ ਕਰੇਗੀ ਤੇ ਅਮਰੀਕੀ ਅਤੇ ਭਾਰਤੀ ਲੋਕਾਂ ਵਿਚਾਲੇ ਮਜ਼ਬੂਤ ਅਤੇ ਸਥਾਈ ਬੰਧਨ ਨੂੰ ਵਧਾਏਗੀ।’ ਚੇਤੇ ਰਹੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਨਾਲ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਅਹਿਮਦਾਬਾਦ ਜਾਣਗੇ।

 

 

ਮੰਨਿਆ ਜਾ ਰਿਹਾ ਹੈ ਕਿ ਹਿਊਸਟਨ (ਕੈਲੀਫ਼ੋਰਨੀਆ, ਅਮਰੀਕਾ) ’ਚ ਜਿਵੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਈ ਵਿਸ਼ਾਲ ਸਮਾਰੋਹ ਹੋਇਆ ਸੀ; ਠੀਕ ਉਹੋ ਜਿਹਾ ਪ੍ਰੋਗਰਾਮ ਸ੍ਰੀ ਡੋਨਾਲਡ ਟਰੰਪ ਲਈ ਵੀ ਹੋ ਸਕਦਾ ਹੈ। ਸੂਤਰਾਂ ਮੁਤਾਬਕ ਅਹਿਮਦਾਬਾਦ ਉਹ ਸ਼ਹਿਰ ਹੋ ਸਕਦਾ ਹੈ, ਜਿੱਥੇ ‘ਹਾਓਡੀ ਮੋਦੀ’ ਦੀ ਤਰਜ਼ ’ਤੇ ਸ੍ਰੀ ਟਰੰਪ ਲਈ ਕੋਈ ਸ਼ਾਨਦਾਰ ਸਮਾਰੋਹ ਰੱਖਿਆ ਜਾ ਸਕਦਾ ਹੈ।

 

 

ਉਂਝ ਹਾਲੇ ਇਹ ਤੈਅ ਨਹੀਂ ਹੋਇਆ ਕਿ ਕਿਹੋ ਜਿਹਾ ਸਮਾਰੋਹ ਗੁਜਰਾਤ ’ਚ ਸ੍ਰੀ ਟਰੰਪ ਦੇ ਸੁਆਗਤ ਲਈ ਰੱਖਿਆ ਜਾਣਾ ਹੈ। ਇਸ ਈਵੈਂਟ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।

 

 

ਸੂਤਰਾਂ ਮੁਤਾਬਕ ਗੁਜਰਾਤੀ ਮੂਲ ਦੇ ਅਮਰੀਕਨਾਂ ਦੇ ‘ਹਾਓਡੀ ਟਰੰਪ’ ਸ਼ੋਅ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ’ਚ ਹੋਣ ਵਾਲੀਆਂ ਇਸ ਸਾਲ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਵੇਖਦਿਆਂ ਸ੍ਰੀ ਡੋਨਾਲਡ ਟਰੰਪ ਲਈ ਉਨ੍ਹਾਂ ਦੀ ਟੀਮ ਇਸ ਯੋਜਨਾ ਉੱਤੇ ਕੰਮ ਕਰ ਰਹੀ ਹੈ।

 

 

ਇਸ ਦਾ ਕਾਰਨ ਇਹ ਵੀ ਹੈ ਕਿ ਅਮਰੀਕਾ ’ਚ ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਗਰਿਕਾਂ ਦੇ ਮੁਕਾਬਲੇ ਗੁਜਰਾਤੀਆਂ ਦੀ ਗਿਣਤੀ ਵੱਧ ਹੈ। ਇਸੇ ਲਈ ਗੁਜਰਾਤ ’ਚ ਸ੍ਰੀ ਟਰੰਪ ਦਾ ਸ਼ਾਨਦਾ ਸੁਆਗਤ ਹੋ ਸਕਦਾ ਹੈ। ਚੇਤੇ ਰਹੇ ਕਿ ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਿੱਚ ਪ੍ਰਵਾਸੀ ਭਾਰਤੀਆਂ ਦਾ ਇੱਕ ਅਹਿਮ ਵੋਟ–ਬੈਂਕ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump s India Visit on 24th and 25th February will stay in New Delhi and Gujarat