ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਵੇਖਣਗੇ ਤਾਜ ਮਹੱਲ, ਆਗਰਾ ਬਣਿਆ ਪੁਲਿਸ ਛਾਉਣੀ

ਟਰੰਪ ਵੇਖਣਗੇ ਤਾਜ ਮਹੱਲ, ਆਗਰਾ ਬਣਿਆ ਪੁਲਿਸ ਛਾਉਣੀ

ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਕਿਉਂਕਿ 24 ਫ਼ਰਵਰੀ ਨੂੰ ਆਗਰਾ ’ਚ ਤਾਜ ਮਹੱਲ ਵੀ ਵੇਖਣ ਆਉਣਾ ਹੈ, ਇਸੇ ਲਈ ਸਮੁੱਚੇ ਸ਼ਹਿਰ ਵਿੱਚ ਸੁਰੱਖਿਆ ਲਈ 5,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਹ ਸਾਰੇ ਪੁਲਿਸ ਬਲ ਬਾਹਰੋਂ ਆ ਰਹੇ ਹਨ। ਸਨਿੱਚਰਵਾਰ 22 ਫ਼ਰਵਰੀ ਨੂੰ ਤਾਜ–ਨਗਰੀ ਪੁਲਿਸ ਛਾਉਣੀ ’ਚ ਤਬਦੀਲ ਹੋ ਜਾਵੇਗੀ। ਕੋਈ ਗਲੀ–ਮੁਹੱਲਾ ਤੇ ਸੜਕ ਅਜਿਹੀ ਨਹੀਂ ਬਚੇਗੀ, ਜਿੱਥੇ ਹਥਿਆਰਬੰਦ ਜਵਾਨਾਂ ਦਾ ਡੇਰਾ ਨਹੀਂ ਹੋਵੇਗਾ।

 

 

SSP ਬਬਲੂ ਕੁਮਾਰ ਨੇ ਦੱਸਿਆ ਕਿ ਸਿਰਫ਼ ਪੁਲਿਸ ਮੁਲਾਜ਼ਮ ਹੀ ਸੁਰੱਖਿਆ ਲਈ ਨਹੀਂ ਲਾਏ ਜਾ ਰਹੇ। ਉਨ੍ਹਾਂ ਤੋਂ ਇਲਾਵਾ 10 ਕੰਪਨੀਆਂ ਪੈਰਾ ਮਿਲਟੀਰੀ, ਪੰਜ ਕੰਪਨੀਆਂ ਪੀਏਸੀ, 250 ਐੱਨਐੱਸਜੀ ਕਮਾਂਡੋ ਵੀ ਡਿਊਟੀ ਲਈ ਆ ਰਹੇ ਹਨ।

 

 

ਇਨ੍ਹਾਂ ਸਾਰੇ ਸੁਰੱਖਿਆ ਬਲਾਂ ਨੂੰ ਠਹਿਰਾਉਣ ਦੀ ਜ਼ਿੰਮੇਵਾਰੀ ਥਾਣਾ–ਇੰਚਾਰਜਾਂ ਨੂੰ ਸੰਭਾਲੀ ਗਈ ਹੈ। ਸਕੂਲਾਂ ਨੂੰ ਇੱਕ ਤਰ੍ਹਾਂ ਅਕਵਾਇਰ ਕਰ ਲਿਆ ਗਿਆ ਹੈ। ਲਗਭਗ 2,000 ਅਮਰੀਕੀ ਜਵਾਨ ਵੀ ਸ੍ਰੀ ਡੋਨਾਲਡ ਟਰੰਪ ਦੀ ਸੁਰੱਖਿਆ ਲਈ ਆਉਣਗੇ।

 

 

ਸ੍ਰੀ ਟਰੰਪ ਦੇ ਚਾਰੇ ਪਾਸੇ ਅਮਰੀਕੀ ਸੁਰੱਖਿਆ ਮੁਲਾਜ਼ਮਾਂ ਦਾ ਘੇਰਾ ਰਹੇਗਾ। ਪੁਲਿਸ ਕਰਮਚਾਰੀ ਵੀ ਉਨ੍ਹਾਂ ਕੋਲ ਨਹੀਂ ਜਾ ਸਕਣਗੇ।

 

 

ਤਿਆਰੀਆਂ ਦਾ ਜਾਇਜ਼ਾ ਲੈਣ ਛੇਤੀ ਹੀ ਲਖਨਊ ਤੋਂ ਏਡੀਜੀ (ਸੁਰੱਖਿਆ) ਆਗਰਾ ਪੁੱਜ ਸਕਦੇ ਹਨ। ਇਹ ਵੀ ਸੰਭਵ ਹੈ ਕਿ ਏਡੀਜੀ (ਕਾਨੂੰਨ–ਵਿਵਸਥਾ) ਅਤੇ ਡੀਜੀਪੀ ਵੀ ਟਰੰਪ ਦੀ ਆਮਦ ਤੋਂ ਪਹਿਲਾਂ ਆਗਰਾ ਪੁੱਜਣ।

 

 

ਸ੍ਰੀ ਟਰੰਪ ਦੀ ਆਮਦ ਮੌਕੇ ਸੜਕ ਕੰਢੇ ਸਕੂਲੀ ਬੱਚਿਆਂ ਦੇ ਸੁਆਗਤ ਦੀ ਯੋਜਨਾ ਹੈ। ਸੜਕ ਕੰਢੇ ਕਿਸ ਸਕੂਲ ਦੇ ਬੱਚੇ ਰਹਿਣਗੇ, ਕਿਹੜਾ ਬੱਚਾ ਕਿੱਥੇ ਰਹਿੰਦਾ ਹੈ, ਸਕੂਲਾਂ ’ਚੋਂ ਕਿਹੜੇ–ਕਿਹੜੇ ਅਧਿਆਪਕ ਆਉਣਗੇ, ਚੁਰਸਤਿਆਂ ਉੱਤੇ ਜਿਹੜੇ ਕਲਾਕਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ – ਉਹ ਕੌਦ ਹਨ, ਕਿੱਥੋਂ ਆ ਰਹੇ ਹਨ, ਕਿੱਥੇ ਠਹਿਰ ਰਹੇ ਹਨ, ਉਨ੍ਹਾਂ ਸਾਰਿਆਂ ਦੇ ਮੋਬਾਇਲ ਨੰਬਰ ਕੀ ਹੈ – ਇਹ ਸਾਰੀ ਜਾਣਕਾਰੀ ਪੁਲਿਸ ਨੇ ਇਕੱਠੀ ਕਰਨੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trump to see Taj Mahal Agra turned into Police cantonment