ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: CAA 'ਤੇ ਬੋਲ ਰਹੇ ਕੇਰਲ ਦੇ ਰਾਜਪਾਲ ਨੂੰ ਰੋਕਣ ਦੀ ਕੋਸ਼ਿਸ਼

ਕੇਰਲ ਦੇ ਕਨੂਰ ਸ਼ਨਿੱਚਰਵਾਰ ਨੂੰ ਹੋਏ ਇੰਡੀਅਨ ਹਿਸਟਰੀ ਕਾਂਗਰਸ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕੁਝ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਨੇ ਰਾਜਪਾਲ ਦਾ ਵਿਰੋਧ ਕੀਤਾ

 

ਦਰਅਸਲ, ਜਿਵੇਂ ਹੀ ਉਨ੍ਹਾਂ ਸੀਏਏ ਦੇ ਵਿਰੋਧ ਬਾਰੇ ਬੋਲਣਾ ਸ਼ੁਰੂ ਕੀਤਾ ਤਾਂ ਇਤਿਹਾਸਕਾਰ ਇਰਫਾਨ ਹਬੀਬ ਸਟੇਜ ਤੇ ਪਹੁੰਚੇ ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ ਇਸ ਤੋਂ ਬਾਅਦ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਕਿਹਾ ਕਿ ਵਿਰੋਧ ਕਰਨਾ ਹਰੇਕ ਕਿਸੇ ਦਾ ਅਧਿਕਾਰ ਹੈ ਪਰ ਤੁਸੀਂ ਕਿਸੇ ਨੂੰ ਚੁੱਪ ਨਹੀਂ ਕਰਾ ਸਕਦੇ ਹੋ

 

ਗਵਰਨਰ ਆਰਿਫ ਮੁਹੰਮਦ ਖਾਨ ਕਨੂਰ ਯੂਨੀਵਰਸਿਟੀ ਵਿਖੇ ਹੋਏ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਉਨ੍ਹਾਂ ਤੋਂ ਪਹਿਲਾਂ ਸੀਪੀਆਈ-ਐਮ ਦੇ ਰਾਜ ਸਭਾ ਮੈਂਬਰ ਕੇ ਕੇ ਰਾਗੇਸ਼ ਅਤੇ ਇਤਿਹਾਸਕਾਰ ਇਰਫਾਨ ਹਬੀਬ ਨੇ ਕਾਂਗਰਸ ਨੂੰ ਸੰਬੋਧਨ ਕਰਦਿਆਂ ਸਿਟੀਜ਼ਨਸ਼ਿਪ ਸੋਧ ਐਕਟ ਦਾ ਮੁੱਦਾ ਚੁੱਕਿਆ ਜਦੋਂ ਆਰਿਫ ਖਾਨ ਨੇ ਦੋਵਾਂ ਦੁਆਰਾ ਚੁੱਕੇ ਗਏ ਸੀਏਏ ਮੁੱਦੇ 'ਤੇ ਪ੍ਰਤੀਕ੍ਰਿਆ ਦੇਣਾ ਸ਼ੁਰੂ ਕੀਤਾ ਤਾਂ ਉਥੇ ਬੈਠੇ ਕੁਝ ਨੁਮਾਇੰਦੇ ਤੇ ਵਿਦਿਆਰਥੀ ਉਨ੍ਹਾਂ ਦਾ ਵਿਰੋਧ ਕਰਨ ਲੱਗ ਪਏ

 

ਰਾਜਪਾਲ ਨੇ ਕਿਹਾ ਕਿ ਤੁਹਾਡੇ ਕੋਲ ਵਿਰੋਧ ਕਰਨ ਦਾ ਪੂਰਾ ਅਧਿਕਾਰ ਹੈ ਪਰ ਤੁਸੀਂ ਮੈਨੂੰ ਬੋਲਣ ਤੋਂ ਨਹੀਂ ਰੋਕ ਸਕਦੇ ਆਰਿਫ਼ ਖਾਨ ਵਾਰ-ਵਾਰ ਇਸ ਸ਼ਬਦ ਨੂੰ ਦੁਹਰਾਉਂਦੇ ਰਹੇ, ਪਰ ਵਿਰੋਧ ਸ਼ਾਂਤ ਨਹੀਂ ਹੋਇਆ ਇਸ ਸਬੰਧ ' ਆਰਿਫ ਮੁਹੰਮਦ ਖਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਇਸ ਉਨ੍ਹਾਂ ਦੱਸਿਆ ਕਿ ਕਿਵੇਂ ਇਰਫਾਨ ਹਬੀਬ ਸਟੇਜ ਤੋਂ ਬੋਲਦੇ ਹੋਏ ਉਨ੍ਹਾਂ ਨੂੰ ਰੋਕਣ ਲਈ ਪਹੁੰਚਿਆ ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨਾਲ ਹਲਕੀ ਧੱਕਾ-ਮੁੱਕੀ ਹੋਈ ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕੀਤੀ

 

ਇਸ ਘਟਨਾ ਦਾ ਹਵਾਲਾ ਦਿੰਦੇ ਹੋਏ ਰਾਜਪਾਲ ਨੇ ਲਿਖਿਆ ਕਿ ਸ੍ਰੀ ਇਰਫਾਨ ਹਬੀਬ, ਕਾਂਗਰਸ ਦੇ 80ਵੇਂ ਸੈਸ਼ਨ ਦੇ ਉਦਘਾਟਨ ਸਮੇਂ ਉਸ ਸਮੇਂ ਹਮਲਾਵਰ ਹੋ ਗਏ ਜਦੋਂ ਉਨ੍ਹਾਂ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਦਾ ਜ਼ਿਕਰ ਕੀਤਾ ਉਨ੍ਹਾਂ ਨੇ ਮੇਰੇ 'ਤੇ ਚਿਕਦਿਆਂ ਕਿਹਾ ਕਿ ਮੈਨੂੰ ਗੋਡਸੇ ਦਾ ਹਵਾਲਾ ਦੇਣਾ ਚਾਹੀਦਾ ਹੈ। ਜਦੋਂ ਉਨ੍ਹਾਂ ਨੂੰ ਸਟੇਜ 'ਤੇ ਚੜ੍ਹਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਮਾਣਯੋਗ ਰਾਜਪਾਲ ਦੇ ਸਹਾਇਕ ਮਿਲਟਰੀ ਅਧਿਕਾਰੀ ਤੇ ਸੁਰੱਖਿਆ ਕਰਮਚਾਰੀਆਂ ਨੂੰ ਧੱਕਾ ਦੇ ਦਿੱਤਾ।

 

ਉਨ੍ਹਾਂ ਨੇ ਕੁਝ ਦੇਰ ਬਾਅਦ ਇੱਕ ਹੋਰ ਟਵੀਟ ਕੀਤਾ। ਇਸ ਉਨ੍ਹਾਂ ਲਿਖਿਆ ਕਿ ਮੈਂ ਪਹਿਲੇ ਬੁਲਾਰਿਆਂ ਨੂੰ ਜਵਾਬ ਦੇ ਰਿਹਾ ਸੀ ਤੇ ਲੋਕਾਂ ਨੂੰ ਸੰਵਿਧਾਨ ਦੀ ਮੁੱਢਲੀ ਭਾਵਨਾ ਤੋਂ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਟੇਜ ਤੇ ਬੈਠੇ ਲੋਕਾਂ ਨੇ ਮੈਨੂੰ ਬੋਲਣ ਤੋਂ ਰੋਕ ਦਿੱਤਾ ਜੋ ਕਿ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ। ਇਹ ਦੂਜਿਆਂ ਦੀ ਵਿਚਾਰਧਾਰਾ ਦੇ ਵਿਰੁੱਧ ਅਸਹਿਣਸ਼ੀਲਤਾ ਦਰਸਾਉਂਦਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trying to stop Kerala Governor speaking on CAA