ਸਿੱਖਾਂ ਦੇ ਪ੍ਰਸਿੱਧ ਤੀਰਥ ਸਥਾਨ ਹੇਮਕੁੰਡ ਸਾਹਿਬ ਜਾਣ ਲਈ ਇਸ ਵਾਰ ਬਰਫ ਨੂੰ ਕੱਟਕੇ 200 ਮੀਟਰ ਲੰਬੀ ਸੁਰੰਗ (ਟਨਲ) ਬਣਾਈ ਜਾਵੇਗੀ। ਹੇਮਕੁੰਡ ਦੇ ਰਸਤੇ ਤੋਂ ਬਰਫ ਹਟਾਉਣ ਵਿਚ ਲੱਗੇ ਸੈਨਾ ਦੇ ਜਵਾਨ ਇਹ ਸੁਰੰਗ ਬਣਾਉਣਗੇ। ਹਾਲਾਂਕਿ ਬਰਫ ਪਿਘਲਣ ਬਾਅਦ ਯਾਤਰੀਆਂ ਨੂੰ ਸੁਰੰਗ ਤੋਂ ਨਹੀਂ ਜਾਣਾ ਪਵੇਗਾ।
ਗੋਵਿੰਦਘਾਟ ਗੁਰਦੁਆਰੇ ਦੇ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਅਟਲਾਕੋਟੀ ਤੋਂ ਹੇਮਕੁੰਡ ਤੱਕ ਦਾ ਤਿੰਨ ਕਿਲੋਮੀਟਰ ਦਾ ਰਸਤਾ ਬਰਫ ਨਾਂਲ ਢਕਿਆ ਹੈ। ਗੁਰਦੁਆਰਾ ਸਾਹਿਬ ਦੇ ਆਸਪਾਸ ਦਸ ਫੁੱਟ ਬਰਫ ਜੰਮੀ ਹੈ। ਇਸ ਲਈ ਯਾਤਰੀਆਂ ਨੂੰ ਗੁਰਦੁਆਰਾ ਸਾਹਿਬ ਤੱਕ ਲਿਆਉਣ ਲਈ 200 ਮੀਟਰ ਲੰਬੀ ਅਤੇ ਪੰਜ ਫੁੱਟ ਚੌੜੀ ਟਨਲ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਸੇਵਾ ਸਿੰਘ ਨੇ ਦੱਸਿਆ ਕਿ ਸੁਰੰਗ ਤੋਂ ਲੰਘਣ ਦੀ ਸਥਿਤੀ ਇਕ ਜੂਨ ਤੋਂ ਕਪਾਟ ਖੁੱਲ੍ਹਣ ਦੇ ਕੁਝ ਦਿਨ ਤੱਕ ਰਹੇਗੀ। ਬਰਫ ਪਿਘਲਣ ਉਤੇ ਆਮ ਦਿਨਾਂ ਦੀ ਤਰ੍ਹਾਂ ਯਾਤਰੀ ਗੁਰਦੁਆਰਾ ਤੱਕ ਜਾ ਸਕਣਗੇ।
ਹੇਮਕੁੰਡ ਮਾਰਗ ਤੋਂ ਬਰਫ ਹਟਾਕੇ ਪਗਡੰਡੀ ਬਣਾਉਣ ਦੇ ਕੰਮ ਵਿਚ ਫੌਜ ਦੀ ਇੰਜਨੀਅਰਿੰਗ ਕੋਰ ਦੇ 40 ਜਵਾਨ ਲਗੇ ਹੋਏ ਹਨ। ਇਸ ਵਾਰ ਸਰਦੀ ਵਿਚ ਹੇਮਕੁੰਡ ਸਾਹਿਬ, ਲਛਮਣ ਮੰਦਰ ਕੈਂਪਸ ਵਿਚ 16 ਫੁੱਟ ਤੱਕ ਬਰਫ ਪਈ। ਅਜੇ ਵੀ ਰਸਤੇ ਉਤੇ ਪਾਰੀ ਮਾਤਰਾ ਵਿਚ ਬਰਫ ਹੈ। ਮੌਸਮ ਬਦਲਣ ਕਾਰਨ ਖੇਤਰ ਵਿਚ ਹੋ ਰਹੀ ਬਰਫਬਾਰੀ ਨਾਲ ਜਵਾਨਾਂ ਦੇ ਬਰਫ ਹਟਾਉਣ ਦੇ ਕੰਮ ਵਿਚ ਵਿਘਨ ਪੈਦਾ ਹੋ ਰਿਹਾ ਹੈ।