ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਬਰ ਦੇ ਕੁਕਰਮਾਂ ਲਈ ਪੜਪੋਤੇ ਨੇ ਦੇਸ਼ ਵਾਸੀਆਂ ਤੋਂ ਮੰਗੀ ਮੁਆਫੀ

ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੇ ਪੜਪੌਤੇ ਪ੍ਰਿੰਸ ਹਬੀਬੁਦੀਨ ਤੁਸੀ ਨੇ ਕਿਹਾ ਕਿ ਵਿਵਾਦਿਤ ਇਮਾਰਤ ਚ ਸੁੰਨੀ ਸੈਂਟਰਲ ਬੋਰਡ ਤੇ ਮੁਸਲਿਮ ਪਰਸਨਲ ਲਾ ਬੋਰਡ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਚ ਟਾਈਟਲ ਸੂਟ ਦਾ ਮੁੱਦਾ ਹੈ। ਜੇਕਰ ਟਾਈਟਲ ਦੀ ਗੱਲ ਹੈ ਤਾਂ ਉਹ ਬਾਬਰ ਦੀ ਹੋਵੇਗੀ।

 

ਉਨ੍ਹਾਂ ਕਿਹਾ ਕਿ ਕੋਰਟ ਦੇ ਹੁਕਮਾਂ ਤੋਂ ਪਹਿਲਾਂ ਉਹ ਰਾਮ ਜਨਮ ਭੂਮੀ ਦੇ ਪੱਖ ਚ ਭਾਰਤ ਸਰਕਾਰ ਨੂੰ ਲਿਖ ਕੇ ਦੇਣ ਨੂੰ ਤਿਆਰ ਹਨ ਅਤੇ ਮੰਦਿਰ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਸੋਨੇ ਦੀ ਇੱਟ ਦਾਨ ਕਰਨਗੇ। ਇਸ ਮਾਮਲੇ ਚ ਉਹ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੋਂ ਮਿਲਣ ਲਈ ਤਿਆਰ ਹਨ ਅਤੇ ਗੋਰਖਪੁਰ ਵੀ ਗਏ ਸਨ ਪਰ ਯੋਗੀ ਨਾਲ ਉਨ੍ਹਾਂ ਦੀ ਮੁਲਾਕਾਤ ਨਾ ਸਕੀ।

 

ਹਿੰਦੂ ਮਹਾਸਭਾ ਦੇ ਇੱਕ ਗੁੱਟ ਦੇ ਕੌਮੀ ਪ੍ਰਧਾਨ ਸਵਾਮੀ ਚਰਕਪਾਣੀ ਨੇ ਪ੍ਰਿੰਸ ਤੁਸੀ ਤੇ ਮਹੰਤ ਜਨਮੇਜੈਅ ਸ਼ਰਣ ਸਮੇਤ ਸਮਰਥਾਂ ਨਾਲ ਰਾਮਲਲਾ ਦੇ ਦਰਸ਼ਨ ਕੀਤੇ। 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tushi apologizes to the country for the acts of their ancestor Babar