ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟੀਵੀ ਅਦਾਕਾਰਾ ਨੇ 17 ਸਾਲਾ ਧੀ ਦਾ ਗਲ਼ਾ ਘੁੱਟ ਕੇ ਕੀਤੀ ਖ਼ੁਦਕੁਸ਼ੀ

​​​​​​​ਟੀਵੀ ਅਦਾਕਾਰਾ ਨੇ 17 ਸਾਲਾ ਧੀ ਦਾ ਗਲ਼ਾ ਘੁੱਟ ਕੇ ਕੀਤੀ ਖ਼ੁਦਕੁਸ਼ੀ

ਟੀਵੀ ਅਦਾਕਾਰਾ ਪ੍ਰਦੰਨਿਆ ਪਾਰਕਰ ਨੇ ਪਹਿਲਾਂ ਆਪਣੀ ਜਵਾਨ ਧੀ ਦਾ ਗਲ਼ਾ ਘੁੱਟ ਕੇ ਉਸ ਦੀ ਜਾਨ ਲਈ ਤੇ ਫਿਰ ਆਪ ਵੀ ਫਾਹਾ ਲਾ ਕੇ ਆਪਣੀ ਜੀਵਨ–ਲੀਲਾ ਖ਼ਤਮ ਕਰ ਲਈ। ਇਹ ਘਟਨਾ ਮੁੰਬਈ ਦੇ ਕਲਵਾ ਇਲਾਕੇ ਦੀ ਹੈ।

 

 

ਮਰਾਠੀ ਟੀਵੀ ਦੀ ਅਦਾਕਾਰਾ ਪ੍ਰਦੰਨਿਆ ਪਾਰਕਰ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਉਹ ਬਹੁਤ ਜ਼ਿਆਦਾ ਤਣਾਅ ਵਿੱਚ ਹੈ ਤੇ ਇਸੇ ਲਈ ਉਹ ਆਪਣੀ 17 ਸਾਲਾ ਧੀ ਸ਼ਰੁਤੀ ਨੂੰ ਵੀ ਮਾਰ ਰਹੀ ਹੈ।

 

 

ਮੁਢਲੀਆਂ ਰਿਪੋਰਟਾਂ ਮੁਤਾਬਕ ਪ੍ਰਦੰਨਿਆ ਨੂੰ ਅੱਜ–ਕੱਲ੍ਹ ਕੋਈ ਬਹੁਤਾ ਕੰਮ ਨਹੀਂ ਮਿਲ ਰਿਹਾ ਸੀ ਤੇ ਉਸ ਦੇ ਪਤੀ ਨੂੰ ਵੀ ਆਪਣੇ ਕਾਰੋਬਾਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਜਾਣਕਾਰੀ ਸੀਨੀਅਰ ਪੁਲਿਸ ਇੰਸਪੈਕਟਰ ਸ਼ੇਖਰ ਬਾਗੜੇ ਨੇ ਦਿੱਤੀ।

 

 

ਇਹ ਘਟਨਾ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 9 ਵਜੇ ਦਰਮਿਆਨ ਦੀ ਹੈ; ਜਦੋਂ ਉਸ ਦਾ ਪਤੀ ਜਿੰਮ ਗਿਆ ਸੀ।

 

 

ਵਾਪਸੀ ’ਤੇ ਉਸ ਨੇ ਵੇਖਿਆ ਕਿ ਫ਼ਲੈਟ ਅੰਦਰੋਂ ਬੰਦ ਸੀ। ਜਦੋਂ ਉਸ ਨੇ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਵੇਖਿਆ, ਤਾਂ ਅੰਦਰ ਪ੍ਰਦੰਨਿਆ ਤੇ ਸ਼ਰੁਤੀ ਦੀਆਂ ਲਾਸ਼ਾਂ ਪਈਆਂ ਸਨ। ਸ਼ਰੁਤੀ 12ਵੀਂ ਜਮਾਤ ਵਿੱਚ ਪੜ੍ਹਦੀ ਸੀ।

 

 

‘ਮੁੰਬਈ ਮਿਰਰ’ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਇਹੋ ਆਖਿਆ ਹੈ ਕਿ ਇਸ ਕਤਲ ਤੇ ਖ਼ੁਦਕੁਸ਼ੀ ਦੀ ਘਟਨਾ ਪਿੱਛੇ ਵਿੱਤੀ ਸੰਕਟ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV Artist commits suicide after strangulating 17 year old daughter