ਅਗਲੀ ਕਹਾਣੀ

ਯੂਪੀ 'ਚ ਟੀਵੀ ਪੱਤਰਕਾਰ ਦੇ ਕੁੱਟਮਾਰ ਮਾਮਲੇ 'ਚ ਰੇਲਵੇ ਪੁਲਿਸ ਮੁਲਾਜ਼ਮ ਮੁਅੱਤਲ


ਐਸਐਚਓ ਰਾਕੇਸ਼ ਕੁਮਾਰ, ਜੀਆਰਪੀ ਕਾਂਸਟੇਬਲ ਸੁਨੀਲ ਕੁਮਾਰ ਮੁਅੱਤਲ

 

ਉੱਤਰ ਪ੍ਰਦੇਸ਼ ਦੇ ਧੀਮਾਨਪੁਰਾ ਨੇੜੇ ਰੇਲਵੇ ਪੁਲਿਸ ਉੱਤੇ ਮੰਗਲਵਾਰ ਦੀ ਰਾਤ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰਨ ਦੀ ਕਵਰੇਜ ਕਰਨ ਪਹੁੰਚੇ ਇਲੈਕਟ੍ਰਾਨਿਕ ਚੈਨਲ ਦੇ ਪੱਤਰਕਾਰ ਅਮਿਤ ਸ਼ਰਮਾ ਨਾਲ ਜੀਆਰਪੀ ਪੁਲਿਸ ਨੇ ਕੁੱਟਮਾਰ ਕੀਤੀ ਅਤੇ ਉਸ ਨਾਲ ਅਣਮਨੁੱਖੀ ਵਤੀਰਾ ਕੀਤਾ। 

 

 

ਗਵਰਨਮੈਂਟ ਰੇਲਵੇ ਪੁਲਿਸ  (ਜੀਆਰਪੀ) ਪੁਲਿਸ ਨੇ ਪੱਤਰਕਾਰ ਦਾ ਕੈਮਰਾ ਵੀ ਤੋੜ ਦਿੱਤਾ। ਹਵਾਲਾਤ ਅੰਦਰ ਬੰਦ ਕਰ ਕੇ ਪੱਤਰਕਾਰ ਨੂੰ ਅਣਮਨੁੱਖੀ ਟਾਰਚਰ ਕੀਤਾ। 

 

ਉਧਰ, ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜੀਆਰਪੀ ਸ਼ਾਮਲੀ ਉੱਤੇ ਗਾਜ ਡਿੱਗੀ ਹੈ। ਪੱਤਰਕਾਰ ਅਮਿਤ ਸ਼ਰਮਾ ਦੀ ਕੁੱਟਮਾਰ ਦੇ ਦੋਸ਼ ਵਿੱਚ ਡੀਜੀਪੀ ਨੇ ਇੰਸਪੈਕਟਰ ਜੀਆਰਪੀ ਸ਼ਾਮਲੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਸਪੀ ਜੀਆਰਪੀ ਮੁਰਾਦਾਬਾਦ ਨੂੰ ਜਾਂਚ ਸੌਂਪੀ ਗਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV Journalist thrashed and urinated upon by railway cops in UP later suspended