ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਹਿੰਸਾ : ਗਾਊਆਂ ਨੂੰ ਵਿਦਿਆਰਥੀਆਂ ਨਾਲੋਂ ਵੱਧ ਸੁਰੱਖਿਆ ਮਿਲਦੀ ਹੈ - ਟਵਿੰਕਲ ਖੰਨਾ

ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) 'ਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਹਥਿਆਰਾਂ ਤੇ ਲਾਠੀਆਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
 

 

ਟਵਿੰਕਲ ਖੰਨਾ ਨੇ ਆਪਣੇ ਟਵਿਟਰ ਹੈਂਡਲ 'ਤੇ ਜੇ.ਐਨ.ਯੂ. 'ਚ ਵਿਦਿਆਰਥੀਆਂ 'ਤੇ ਹੋਏ ਹਮਲੇ 'ਤੇ ਗੱਸਾ ਪ੍ਰਗਟਾਉਂਦਿਆਂ, "ਭਾਰਤ, ਜਿੱਥੇ ਗਾਊਆਂ ਨੂੰ ਵਿਦਿਆਰਥੀਆਂ ਨਾਲੋਂ ਵੱਧ ਸੁਰੱਖਿਆ ਪ੍ਰਾਪਤ ਹੈ। ਇਹ ਉਹ ਦੇਸ਼ ਹੈ ਜਿਸ ਨੇ ਡਰ 'ਚ ਜੀਉਣ ਤੋਂ ਇਨਕਾਰ ਕਰ ਦਿੱਤਾ ਹੈ। ਤੁਸੀ ਹਿੰਸਾ ਕਰ ਕੇ ਲੋਕਾਂ ਨੂੰ ਦਬਾ ਨਹੀਂ ਸਕਦੇ... ਹੋਰ ਵੱਧ ਵਿਰੋਧ ਹੋਵੇਗਾ, ਵੱਧ ਪ੍ਰਦਰਸ਼ਨ ਹੋਣਗੇ, ਸੜਕਾਂ 'ਤੇ ਵੱਧ ਲੋਕ ਉਤਰਨਗੇ।"

ਟਵਿੰਕਲ ਖੰਨਾ ਦੇ ਇਕ ਟਵੀਟ 'ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜਰ ਜਿੱਥੇ ਟਵਿੰਕਲ ਖੰਨਾ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਕਈਆਂ ਨੇ ਉਨ੍ਹਾਂ ਨੂੰ ਆਪਣੇ ਪਤੀ ਅਕਸ਼ੇ ਕੁਮਾਰ ਨੂੰ ਵੀ ਜੇਐਨਯੂ ਹਿੰਸਾ ਦੇ ਬਾਰੇ ਬੋਲਣ ਦੀ ਸਲਾਹ ਦਿੱਤੀ।
 

 

ਜ਼ਿਕਰਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ ਸ਼ਾਮੀਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਸੀ। ਇਸ 'ਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ ਜਨਰਲ ਸਕੱਤਰ ਸਮੇਤ 28 ਜਣੇ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।
 

 

ਹੰਗਾਮਾਕਾਰੀਆਂ ਨੇ ਯੂਨੀਵਰਸਿਟੀ 'ਚ ਭੰਨਤੋੜ ਕੀਤੀ, ਜਿਸ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਿਸ ਸੱਦਣੀ ਪਈ। ਆਇਸ਼ੀ ਘੋਸ਼ ਦੇ ਸਿਰ 'ਚ ਸੱਟ ਲੱਗੀ ਹੈ। ਖੱਬੇਪੱਖੀ ਪ੍ਰਭਾਵ ਵਾਲੀ ਜਵਾਹਰ ਲਾਲ ਨਹਿਰੂ ਸਟੂਡੈਂਸ ਯੂਨੀਅਨ ਅਤੇ ਏਬੀਵੀਪੀ ਨੇ ਇਕ-ਦੂਜੇ 'ਤੇ ਹਿੰਸਾ ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twinkle Khanna after JNU campus violence India where cows seem to receive more protection than students