ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਵਿਰੋਧੀ ਕੁੜਪ੍ਰਚਾਰ ਵਾਲੇ 4 ਟਵਿੱਟਰ ਖਾਤੇ ਕੀਤੇ ਬੰਦ, ਅਗਲੇ 4 ਰਡਾਰ ’ਤੇ

ਭਾਰਤ ਸਰਕਾਰ ਦੁਆਰਾ ਜੰਮੂ-ਕਸ਼ਮੀਰ ਚ ਧਾਰਾ 370 ਦਾ ਖਾਤਮਾ ਕੀਤੇ ਜਾਣ ਮਗਰੋਂ ਕੁਝ ਭਾਰਤ ਵਿਰੋਧੀ ਤੱਤ ਘਾਟੀ ਚ ਭਾਰਤ ਖਿਲਾਫ ਕੁੜ-ਪ੍ਰਚਾਰ ਕਰਨ ਚ ਲਗੇ ਹਨ ਤਾਕਿ ਮਾਹੌਲ ਨੂੰ ਵਿਗਾੜਿਆ ਜਾ ਸਕੇ। ਇਸ ਵਿਚਾਲੇ ਜੰਮੂ-ਕਸ਼ਮੀਰ ਨੂੰ ਲੈ ਕੇ ਕਥਿਤ ਤੌਰ ਤੇ ਭਾਰਤ ਵਿਰੋਧੀ ਕੁੜ-ਪ੍ਰਚਾਰ ਕਰਨ ਲਈ ਚਾਰ ਟਵਿੱਟਰ ਖਾਤਿਆਂ ਤੇ ਸੁਰੱਖਿਆ ਏਜੰਸੀਆਂ ਦੀ ਅਪੀਲ ਤੇ ਰੋਕ ਲਗਾ ਦਿੱਤੀ ਗਈ ਹੈ।

 

ਅਫਸਰਾਂ ਮੁਤਾਬਕ ਇਸ ਤਰ੍ਹਾਂ ਦੀ ਗਤੀਵਿਧੀਆਂ ਚ ਕਥਿਤ ਤੌਰ ਤੇ ਸ਼ਾਮਿਲ ਰਹਿਣ ਲਈ ਛੇਤੀ ਹੀ ਚਾਰ ਹੋਰ ਟਵਿੱਟਰ ਖਾਤਿਆਂ ਤੇ ਰੋਕ ਲਗਾਈ ਜਾ ਸਕਦੀ ਹੈ।

 

ਇਸ ਬਾਰੇ ਟਵਿੱਟਰ ਦੇ ਇਕ ਬੁਲਾਰੇ ਨੇ ਦਸਿਆ, ਅਸੀਂ ਪ੍ਰਾਈਵੇਸੀ ਅਤੇ ਸੁਰੱਖਿਆ ਕਾਰਨਾਂ ਤੋਂ ਲੋਕਾਂ ਦੇ ਵਿਅਕਤੀਗਤ ਖਾਤਿਆਂ ਤੇ ਟਿੱਪਣੀ ਨਹੀਂ ਕਰਦੇ। ਟਵਿੱਟਰ ਖਾਤਿਆਂ ਖਿਲਾਫ ਕਾਰਵਾਈ ਕੀਤੀ ਗਈ ਕਿਉਂਕਿ ਉਹ ਕਥਿਤ ਤੌਰ ਤੇ ਜੰਮੂ-ਕਸ਼ਮੀਰ ਤੇ ਭਾਰਤ ਖਿਲਾਫ ਝੂਠਾ ਅਤੇ ਬੇਬੁਨਿਆਦ ਪ੍ਰਚਾਰ ਕਰ ਰਹੇ ਸਨ।

 

ਦੱਸਣਯੋਗ ਹੈ ਕਿ ਅੱਜ ਸੋਮਵਾਰ ਨੂੰ ਬਕਰੀਦ ਦੀ ਨਮਾਜ਼ ਮਗਰੋਂ ਸਖਤ ਸੁਰੱਖਿਆ ਵਿਚਾਲੇ ਪੂਰੀ ਤਰ੍ਹਾਂ ਘਾਟੀ ਚ ਸ਼ਾਂਤੀ ਨਜ਼ਰ ਆਈ ਤੇ ਕੋਈ ਅਣਚਾਹੀ ਘਟਨਾ ਦੇਖਣ ਨੂੰ ਨਹੀਂ ਮਿਲੀ। ਪਰ ਕੁਝ ਲੋਕਾਂ ਨੇ ਅਫਵਾਹ ਫੈਲਾਈ ਕਿ ਘਾਟੀ ਚ ਗੋਲੀਆਂ ਚੱਲੀਆਂ ਹਨ ਤੇ ਸੁਰੱਖਿਆ ਏਜੰਸੀਆਂ ਨੇ ਹੀ ਫ਼ਾਇਰਿੰਗ ਕੀਤੀ ਹੈ।

 

ਹਾਲਾਂਕਿ ਕੁਝ ਦੇਰ ਬਾਅਦ ਮੁੱਖ ਸਕੱਤਰ ਨੇ ਇਸ ਅਫ਼ਵਾਹ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਘਾਟੀ ਚ ਕਾਫੀ ਸਕੂਨ ਭਰੇ ਮਾਹੌਲ ਚ ਈਦ ਮਨਾਈ ਗਈ ਹੈ ਤੇ ਕਿਤੇ ਵੀ ਗੋਲੀ ਨਹੀਂ ਚਲੀ ਹੈ। ਉਨ੍ਹਾਂ ਨੇ ਮੀਡੀਆ ਸਾਹਮਣੇ ਕਈ ਵਾਰ ਦੁਹਰਾਇਆ ਕਿ ਘਾਟੀ ਚ ਇਕ ਵੀ ਗੋਲ਼ੀ ਨਹੀਂ ਚਲੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter blocks accounts inciting anti India content using Kashmir