ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਟਵਿੱਟਰ ਨੇ ਸਾਰੇ ਮੁਲਾਜ਼ਮਾਂ ਨੂੰ ਘਰ ਬੈਠ ਕੇ ਕੰਮ ਕਰਨ ਲਈ ਕਿਹਾ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਭਾਰਤ ਸਮੇਤ 60 ਤੋਂ ਵੱਧ ਦੇਸ਼ਾਂ 'ਚ ਫੈਲ ਚੁੱਕਾ ਹੈ। ਦੇਸ਼ 'ਚ ਅੱਜ ਕੋਰੋਨਾ ਵਾਇਰਸ ਦੇ ਕਈ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਨੋਇਡਾ 'ਚ ਇੱਕ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਮਾਈਕ੍ਰੋ ਬਲੋਗਿੰਗ ਸਾਈਟ ਟਵਿੱਟਰ ਨੇ ਵੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਪਣੇ ਸਾਰੇ 5000 ਮੁਲਾਜ਼ਮਾਂ ਨੂੰ ਘਰ ਬੈਠ ਕੇ ਕੰਮ ਕਰਨ ਦੇ ਆਦੇਸ਼ ਦਿੱਤੇ ਹਨ।
 

ਟਵਿੱਟਰ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਹਾਂਗਕਾਂਗ, ਜਾਪਾਨ ਅਤੇ ਦੱਖਣ ਕੋਰੀਆ ਦੇ ਸਾਰੇ ਮੁਲਾਜ਼ਮ ਘਰ ਤੋਂ ਕੰਮ ਕਰ ਸਕਦੇ ਹਨ। ਟਵਿੱਟਰ ਨੇ ਮੁਲਾਜ਼ਮਾਂ ਨੂੰ ਗੈਰ-ਲੋੜੀਂਦੀ ਯਾਤਰਾ ਕਰਨ ਤੋਂ ਮਨਾ ਕੀਤਾ ਹੈ। ਟਵਿੱਟਰ ਨੇ ਕਿਹਾ, "ਅਸੀ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰੀਆਂ ਬੈਠਕਾਂ ਆਨਲਾਈਨ ਹੋਣ।" ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਵਿਦੇਸ਼ ਦੀ ਯਾਤਰਾ ਕਰਨ ਤੋਂ ਮਨਾ ਕੀਤਾ ਸੀ।
 

ਗੂਗਲ ਤੇ ਮਾਈਕ੍ਰੋਸਾਫ਼ਟ ਦੇ ਇਵੈਂਟ ਹੋਏ ਰੱਦ :
ਗੂਗਲ ਅਤੇ ਮਾਈਕ੍ਰੋਸਾਫ਼ਟ ਨੇ ਵੀ ਕੋਰੋਨਾ ਵਾਇਰਸ ਕਾਰਨ ਆਪਣੇ ਦੋ ਵੱਡੇ ਇਵੈਂਟਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ 'ਚ ਮਾਈਕ੍ਰੋਸਾਫ਼ਟ ਦਾ ਐਮਵੀਪੀ ਸਮਿੱਟ ਅਤੇ ਗੂਗਲ ਦਾ ਕਲਾਊਡ ਕਾਨਫਰੰਸ ਸ਼ਾਮਿਲ ਹੈ। ਗੂਗਲ ਦਾ ਇਹ ਇਵੈਂਟ ਹਰ ਸਾਲ ਹੁੰਦਾ ਹੈ, ਜੋ ਕਿ ਕਲਾਊਡ ਅਤੇ G Suite 'ਤੇ ਆਧਾਰਤ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter told its 5000 employees to work from home because Coronavirus