ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਦਿੱਲੀ `ਚ ਦੋ ਫ਼ੌਜੀ ਜਵਾਨਾਂ ਦੇ ਕੱਪੜੇ, ਮੋਬਾਇਲ ਤੇ ਸ਼ਨਾਖ਼ਤੀ ਕਾਰਡ ਚੋਰੀ

ਨਵੀਂ ਦਿੱਲੀ `ਚ ਦੋ ਫ਼ੌਜੀ ਜਵਾਨਾਂ ਦੇ ਕੱਪੜੇ, ਮੋਬਾਇਲ ਤੇ ਸ਼ਨਾਖ਼ਤੀ ਕਾਰਡ ਚੋਰੀ

ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ `ਤੇ ਦੋ ਫ਼ੌਜੀ ਜਵਾਨਾਂ ਦਾ ਸਭ ਕੁਝ ਲੁੱਟ ਲਏ ਜਾਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਉਦੋਂ ਵਾਪਰੀ, ਜਦੋਂ ਉਹ ਦੋਵੇਂ ਸਟੇਸ਼ਨ ਦੇ ਰੀਟਾਇਰਿੰਗ ਰੂਮ ਵਿੱਚ ਸੁੱਤੇ ਪਏ ਸਨ। ਚੋਰ ਉਨ੍ਹਾਂ ਦੇ ਕੱਪੜ, ਮੋਬਾਇਲ ਤੇ ਸ਼ਨਾਖ਼ਤੀ ਕਾਰਡ ਤੱਕ ਚੋਰੀ ਕਰ ਕੇ ਲੈ ਗਏ।

ਦੋਵੇਂ ਜਵਾਨਾਂ ਨੇ ਦੱਸਿਆ ਕਿ ਅੱਜ ਤੜਕੇ ਚਾਰ ਵਜੇ ਜਦੋਂ ਉਹ ਸੁੱਤੇ ਪਏ ਸਨ, ਤਦ ਚੋਰ ਉਨ੍ਹਾਂ ਦੇ ਸੂਟਕੇਸ, ਸ਼ਨਾਖ਼ਤੀ ਕਾਰਡ, ਘੜੀਆਂ, ਮੋਬਾਇਲ ਅਤੇ ਕੱਪੜੇ ਤੱਕ ਲੈ ਗਏ।

ਰੇਲਵੇ ਪੁਲਿਸ ਨੇ ਇਸ ਮਾਮਲੇ ਦੀ ਐੱਫ਼ਆਈਆਰ ਦਾਇਰ ਕਰ ਲਈ ਹੈ। ਰੇਲਵੇ ਦੇ ਦਿੱਲੀ ਡਿਵੀਜ਼ਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two army jawans robbed of clothes mobiles