ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

18 ਹਜ਼ਾਰ ਫੁੱਟ ਦੀ ਉਚਾਈ 'ਤੇ ਸਿਆਚਿਨ 'ਚ ਬਰਫੀਲਾ ਤੂਫਾਨ, ਦੋ ਫੌਜੀ ਸ਼ਹੀਦ

ਦੱਖਣੀ ਸਿਆਚਿਨ ਗਲੇਸ਼ੀਅਰ ਤਕਰੀਬਨ 18,000 ਫੁੱਟ ਦੀ ਉਚਾਈ 'ਤੇ ਸਥਿਤ ਫੌਜੀ ਗਸ਼ਤ ਦਲ ਸ਼ਨੀਵਾਰ ਸਵੇਰੇ ਤੜਕੇ ਬਰਫੀਲੇ ਤੂਫਾਨ ਦੀ ਜੱਦ ਚ ਆ ਗਿਆ। ਇਸ ਤੂਫਾਨ ਦੇਸ਼ ਦੀ ਸਰਹੱਦ ਦੀ ਰੱਖਿਆ ਕਰ ਰਹੇ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ।

 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁੱਜੀ ਬਚਾਅ ਟੀਮ ਨੇ ਗਸ਼ਤ ਦਲ ਨੂੰ ਲੱਭਣ ਅਤੇ ਬਾਹਰ ਕੱਢਣ ਦਾ ਕੰਮ ਕੀਤਾ ਜਿਸ ਚ ਹੈਲੀਕਾਪਟਰ ਦੀ ਮਦਦ ਲਈ ਗਈ। 18 ਹਜ਼ਾਰ ਫੁੱਟ ਦੀ ਉਚਾਈ 'ਤੇ ਬਰਫੀਲੇ ਤੂਫਾਨ ਦੇ ਸਮੇਂ ਪਹਿਰਾ ਦੇ ਰਹੇ ਫੌਜੀ ਦੱਖਣੀ ਗਲੇਸ਼ੀਅਰ ਸਨ।

 

ਇਸ ਤੋਂ ਪਹਿਲਾਂ 18 ਨਵੰਬਰ ਨੂੰ ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ ਇਸੇ ਤਰ੍ਹਾਂ ਦੇ ਇਕ ਬਰਫੀਲੇ ਤੂਫਾਨ ਕਾਰਨ 4 ਫ਼ੌਜੀ ਮਾਰੇ ਗਏ ਸਨ, ਜਦੋਂ ਕਿ ਦੋ ਪੋਰਟਰ ਵੀ ਮਾਰੇ ਗਏ ਸਨ। ਦੱਸ ਦੇਈਏ ਕਿ ਸਿਆਚਿਨ ਗਲੇਸ਼ੀਅਰ ਵਿਸ਼ਵ ਦਾ ਸਭ ਤੋਂ ਉੱਚਾ ਜੰਗੀ ਮੈਦਾਨ ਹੈ। ਸਿਆਚਿਨ ਗਲੇਸ਼ੀਅਰ ਚ ਆ ਏ ਇਸ ਬਰਫੀਲੇ ਤੂਫਾਨ ਚ ਫ਼ੌਜ ਦੇ ਗਸ਼ਤ ਦਲ ਦੇ 8 ਫ਼ੌਜੀ ਅਤੇ ਪੋਰਟਰ ਲਾਪਤਾ ਹੋ ਗਏ ਸਨ।

 

ਬਰਫੀਲੇ ਤੂਫਾਨ ਵਾਲੇ ਅਹਿਮ ਹਾਦਸੇ

 

18 ਨਵੰਬਰ, 2019: ਉੱਤਰੀ ਸਿਆਚਿਨ ਗਲੇਸ਼ੀਅਰ 4 ਫੌਜੀ ਸ਼ਹੀਦ ਤੇ 2 ਪੋਰਟਰਾਂ ਦੀ ਮੌਤ

10 ਨਵੰਬਰ, 2019: ਕੁਪਵਾੜਾ ਬਰਫੀਲੇ ਤੂਫਾਨ ਕਾਰਨ 2 ਫੌਜੀ ਪੋਰਟਰਾਂ ਦੀ ਮੌਤ

31 ਮਾਰਚ, 2019: ਕੁਪਵਾੜਾ ਬਰਫੀਲੇ ਤੂਫਾਨ ਦ ਦੱਬਣ ਕਾਰਨ ਮਥੁਰਾ ਦੇ ਹੌਲਦਾਰ ਸੱਤਿਆਵੀਰ ਸਿੰਘ ਸ਼ਹੀਦ

3 ਮਾਰਚ, 2019: ਕਾਰਗਿਲ ਦੇ ਬਟਾਲਿਕ ਸੈਕਟਰ ਬਰਫੀਲੇ ਤੂਫਾਨ ਕਾਰਨ ਪੰਜਾਬ ਦੇ ਹੀਰੋ ਕੁਲਦੀਪ ਸਿੰਘ ਸ਼ਹੀਦ

8 ਫਰਵਰੀ, 2019: ਜਵਾਹਰ ਸੁਰੰਗ ਚੌਕੀ ਨੇੜੇ ਬਰਫੀਲਾ ਤੂਫਾਨ 10 ਪੁਲਿਸ ਮੁਲਾਜ਼ਮ ਲਾਪਤਾ, 8 ਬਚਾਏ

3 ਫਰਵਰੀ, 2016: ਬਰਫੀਲੇ ਤੂਫਾਨ ਨੇ 10 ਜਵਾਨ ਸ਼ਹੀਦ, ਬਰਫ ਚ ਦਬੇ ਲਾਂਸਨਾਇਕ ਹਨੁਮੰਥੱਪਾ ਨੂੰ 6 ਦਿਨਾਂ ਬਾਅਦ ਬਾਹਰ ਕੱਢਿਆ ਗਿਆ ਪਰ 11 ਫਰਵਰੀ ਨੂੰ ਉਨ੍ਹਾਂ ਦੀ ਜ਼ੇਰੇ ਇਲਾਜ ਮੌਤ ਹੋ ਗਈ ਸੀ।

16 ਮਾਰਚ, 2012: ਸਿਆਚਿਨ ਬਰਫ ਚ ਦੱਬ ਕੇ 6 ਜਵਾਨ ਸ਼ਹੀਦ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two army personnel killed as avalanche hits patrol in Southern Siachen