ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਦਾ ਫਰਜ਼ੀ ਪੱਤਰ CM ਖੱਟਰ ਨੂੰ ਸੌਂਪਿਆ, ਚਾਚਾ ਭਤੀਜਾ ਗ੍ਰਿਫਤਾਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ 'ਤੇ ਇਕ ਸਿਫਾਰਸ਼-ਪੱਤਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੇਣਾ ਚਾਚੇ-ਭਤੀਜੇ ਦੀ ਜੋੜੀ ਨੂੰ ਮਹਿੰਗਾ ਪੈ ਗਿਆ। ਪੁਲਿਸ ਨੇ ਇਸ ਮਾਮਲੇ ਚ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਡਿਪਟੀ ਸੁਪਰਡੈਂਟ ਰਮੇਸ਼ ਕੁਮਾਰ ਨੇ ਦੱਸਿਆ ਕਿ ਸਾਂਵੜ ਪਿੰਡ ਦੇ ਵਸਨੀਕ ਹਰੀਓਮ ਭਾਰਦਵਾਜ ਅਤੇ ਉਸ ਦਾ ਭਤੀਜਾ ਗੋਪਾਲ ਨੇ ਅਗਾਮੀ ਵਿਧਾਨ ਸਭਾ ਚੋਣਾਂ ਚ ਭਾਜਪਾ ਦੀ ਟਿਕਟ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਾਅਲੀ ਲੈਟਰਹੈੱਡ ਤਿਆਰ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਿਫਾਰਸ਼-ਪੱਤਰ ਲਿਖਿਆ।

 

ਮਾਮਲਾ ਦਾ ਖੁਲਾਸਾ ਹੋਣ ਦੌਰਾਨ ਦੋਨਾਂ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗੋਪਾਲ ਹਰਿਆਣਾ ਪੁਲਿਸ ਵਿੱਚ ਹੈ।

 

ਪੁਲਿਸ ਸੂਤਰਾਂ ਅਨੁਸਾਰ ਚਾਚਾ-ਭਤੀਜੇ ਨੇ 30 ਮਈ ਨੂੰ ਕਿਸੇ ਕੰਪਿਊਟਰ ਦੀ ਦੁਕਾਨ ਤੋਂ ਕੇਂਦਰੀ ਗ੍ਰਹਿ ਮੰਤਰੀ ਦਾ ਲੈਟਰਹੈੱਡ ਤਿਆਰ ਕੀਤਾ ਸੀ। ਕੰਪਿਊਟਰ ਦੁਕਾਨਦਾਰ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ। ਦੋਵਾਂ ਨੇ ਉਪਰੋਕਤ ਪੱਤਰ 1 ਸਤੰਬਰ ਨੂੰ ਮੁੱਖ ਮੰਤਰੀ ਦੀ ਜਨ ਅਸ਼ੀਰਵਾਦ ਯਾਤਰਾ ਦੌਰਾਨ ਮੁੱਖ ਮੰਤਰੀ ਨੂੰ ਪਿੰਡ ਸਾਂਵੜ ਵਿਖੇ ਸੌਂਪਿਆ ਸੀ।

 

ਪੱਤਰ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਾਅਲੀ ਦਸਤਖਤ ਨਾਲ ਦਾਦਰੀ ਵਿਧਾਨ ਸਭਾ ਹਲਕੇ ਤੋਂ ਹਰਿਓਮ ਭਾਰਦਵਾਜ ਨੂੰ ਪਾਰਟੀ ਟਿਕਟ ਸੌਂਪਣ ਦੀ ਸਿਫਾਰਸ਼ ਕੀਤੀ ਗਈ ਸੀ। ਜਦੋਂ ਸੀਆਈਡੀ ਨੂੰ ਪੱਤਰ ਮਿਲਿਆ ਤਾਂ ਜਾਂਚ ਦੌਰਾਨ ਇਹ ਸਾਰਾ ਮਾਮਲਾ ਸਾਹਮਣੇ ਆਇਆ।

 

ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਮਕਿਸ਼ਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਹੈ। ਹਰੀਓਮ ਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਵੇਂ ਇਹ ਦਾਅਵਾ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਾਰਟੀ ਦੀ ਸਧਾਰਣ ਮੈਂਬਰਸ਼ਿਪ ਵੀ ਨਹੀਂ ਹੈ। ਕਿਹਾ ਜਾਂਦਾ ਹੈ ਕਿ ਹਰੀਓਮ ਭਾਰਦਵਾਜ ਲੰਬੇ ਸਮੇਂ ਤੋਂ ਚੋਣ ਦੀਆਂ ਤਿਆਰੀਆਂ ਚ ਰੁੱਝੇ ਹੋਏ ਸਨ। ਉਹ ਅਕਸਰ ਭਾਜਪਾ ਦੇ ਸਥਾਨਕ ਪ੍ਰੋਗਰਾਮਾਂ ਵਿਚ ਮੌਜੂਦ ਹੁੰਦਾ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two arrested for writing letter to CM Khattar on fake letter head of Amit Shah