ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਕੈਪਟਨ ਦੀ ਪ੍ਰੈੱਸ ਕਾਨਫਰੰਸ, ਨਿਰੰਕਾਰੀ ਭਵਨ ਧਮਾਕਾ ਮਾਮਲੇ ’ਚ ਇੱਕ ਹਮਲਾਵਰ ਗ੍ਰਿਫਤਾਰ

1 / 3VIDEO : ਨਿਰੰਕਾਰੀ ਭਵਨ ਧਮਾਕਾ ਮਾਮਲੇ ’ਚ ਇੱਕ ਹਮਲਾਵਰ ਗ੍ਰਿਫਤਾਰ

2 / 3VIDEO : ਨਿਰੰਕਾਰੀ ਭਵਨ ਧਮਾਕਾ ਮਾਮਲੇ ’ਚ ਇੱਕ ਹਮਲਾਵਰ ਗ੍ਰਿਫਤਾਰ

3 / 3VIDEO : ਨਿਰੰਕਾਰੀ ਭਵਨ ਧਮਾਕਾ ਮਾਮਲੇ ’ਚ ਇੱਕ ਹਮਲਾਵਰ ਗ੍ਰਿਫਤਾਰ

PreviousNext

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਨਿਰੰਕਾਰੀ ਧਮਾਕਾ ਮਾਮਲੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਸੁਰੇਸ਼ ਸਮੇਤ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਚ 18 ਨਵੰਬਰ ਨੂੰ ਨਿਰੰਕਾਰੀ ਭਵਨ ਚ ਜਿਹੜਾ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ, ਉਹ ਪਾਕਿਸਤਾਨ ਦਾ ਬਣਿਆ ਹੋਇਆ ਸੀ। ਇਸ ਘਟਨਾ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

 

ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਸਥਾਨ ਤੇ ਹੋਏ ਗ੍ਰੇਨੇਡ ਹਮਲੇ ਨੂੰ 72 ਘੰਟਿਆਂ ਚ ਹੱਲ ਕਰ ਲੈਣ ਦਾ ਦਾਅਵਾ ਕੀਤਾ। ਕੈਪਟਨ ਨੇ ਹਿੰਸਕ ਘਟਨਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਘਟਨਾ ਦਾ ਸਿੱਧਾ ਸਬੰਧ ਪਾਕਿਸਤਾਨ ਨਾਲ ਹੈ।

 

 

ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਧਮਾਕੇ ਚ ਇੱਕ ਸ਼ੱਕੀ ਹਮਲਾਵਰ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਜਦਕਿ ਇੱਕ ਦੀ ਪਛਾਣ ਕਰ ਲਈ ਗਈ ਹੈ। ਕੈਪਟਨ ਨੇ ਆਪਣੇ ਹੱਥ ਚ ਫ਼ੋਟੋ ਜਨਤਕ ਕਰਦਿਆਂ ਕਿਹਾ ਕਿ ਫੜੇ ਗਏ ਹਮਲਾਵਰ ਦਾ ਨਾਂ ਬਿਕਰਮਜੀਤ ਸਿੰਘ ਹੈ। ਉਸਦੀ ਉਮਰ ਲਗਭਗ 26 ਸਾਲ ਹੈ। ਬਿਕਰਮਜੀਤ ਸਿੰਘ ਪਿੰਡ ਧਾਰੀਵਾਲ ਦਾ ਰਹਿਣਵਾਲਾ ਹੈ। ਜਦਕਿ ਦੂਜੇ ਹਮਲਾਵਰ ਨੂੰ ਛੇਤੀ ਹੀ ਫੜ ਲਿਆ ਜਾਵੇਗਾ, ਜਿਸਦੀ ਪਛਾਣ ਕਰ ਲਈ ਗਈ ਹੈ। ਕੈਪਟਨ ਦੇ ਦੱਸਿਆ ਕਿ ਦੂਜੇ ਹਮਲਾਵਰ ਦਾ ਨਾਂ ਅਵਤਾਰ ਸਿੰਘ ਹੈ, ਜਿਹੜਾ ਪਿੰਡ ਚੱਕਬਕਸ਼ੀ ਦਾ ਰਹਿਣ ਵਾਲਾ ਹੈ।

 

 

ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਧਮਾਕੇ ਦਾ ਮਾਸਟਰ ਮਾਇੰਡ ਆਈਐਸਆਈ ਨਾਲ ਜੁੜਿਆ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗ੍ਰੇਨੇਡ ਹਮਲਿਆਂ ਦੀ ਵਰਤੋਂ ਕਸ਼ਮੀਰ ਚ ਸੁਰੱਖਿਆ ਬਲਾਂ ਖਿਲਾਫ ਕੀਤੀ ਜਾ ਰਹੀ ਹੈ। ਇਹ ਪਾਕਿਸਤਾਨ ਦੇ ਕਾਰਖਾਨੇ ਦੇ ਬਣੇ ਹੋਏ ਹਨ।

 

 

ਕੈਪਟਨ ਨੇ ਇਹ ਸਾਫ ਕੀਤਾ ਕਿ ਇਹ ਘਟਨਾ ਕੋਈ ਫਿਰਕਾਪ੍ਰਸਤ ਮਾਮਲਾ ਨਹੀਂ ਹੇ। ਇਹ ਪੂਰੀ ਤਰ੍ਹਾਂ ਅੱਤਵਾਦ ਦਾ ਕੇਸ ਹੈ। ਉਸ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਕਿਉ਼ਂਕਿ ਉਸ ਸਥਾਨ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਸੀ।

 

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਕਾਫੀ ਸਰਗਰਮ ਰਹੀ ਹੈ। ਅਮਰਿੰਦਰ ਸਿੰਘ ਨੇ ਇਸ ਵਿਚ ਪਾਕਿਸਤਾਨ ਦਾ ਹੱਥ ਹੋਣ ਦਾ ਗੱਲ ਮੰਨਦਿਆਂ ਕਿਹਾ ਕਿ ਪਾਕਿਸਤਾਨ ਚ ਬਣੇ ਗ੍ਰੇਨੇਡ ਨੂੰ ਇਸ ਧਮਾਕੇ ਵਰਤਿਆ ਗਿਆ ਹੈ।

 

 

ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਚ ਨਿਰੰਕਾਰੀ ਭਵਨ ਚ ਹੋਏ ਗ੍ਰੇਨੇਡ ਹਮਲੇ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 10 ਲੋਕ ਜ਼ਖ਼ਮੀ ਹੋ ਗਏ ਸਨ। ਚਸਮਦੀਦ ਗਵਾਹਾਂ ਮੁਤਾਬਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਭਵਨ ਦੇ ਅੰਦਰ ਬੰਬ ਸੁੱਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਦੋਨਾਂ ਨੌਜਵਾਨਾਂ ਨੇ ਆਪਣੇ ਚਿਹਰਿਆਂ ਤੇ ਕਪੜਾ ਬੰਨ੍ਹਿਆ ਹੋਇਆ ਸੀ।

 

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਕਤ ਹਮਲਾਵਰਾਂ ਵਲੋਂ ਧਮਾਕੇ ਚ ਵਰਤੀ ਗਈ ਮੋਟਰਸਾਈਕਲ ਵੀ ਬਰਾਮਦ ਕਰ ਲਈ ਗਹੀ ਹੈ। ਧਮਾਕਾ ਕਰਨ ਮੌਕੇ ਫੜਿਆ ਗਿਆ ਪਹਿਲਾ ਹਮਲਾਵਰ ਬਿਕਰਮਜੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਜਦਕਿ ਦੂਜਾ ਹਮਲਾਵਰ ਅਵਤਾਰ ਸਿੰਘ ਨੇ ਹੈਂਡ ਗ੍ਰੇਨੇਡ ਸੁੱਟਣ ਦਾ ਕੰਮ ਕੀਤਾ ਸੀ।  ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਹਮਲੇ ਦਾ ਮਕਸਦ ਪੰਜਾਬ ਚ ਬਣੀ ਹੋਈ ਸ਼ਾਂਤੀ ਨੂੰ ਭੰਗ ਕਰਨਾ ਸੀ ਜਿਸ ਨੂੰ ਸਾਡੀ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two attackers arrested in Nirankari building blast