ਗ੍ਰੇਟਰ ਨੋਇਡਾ ਦੇ ਯਮੁਨਾ ਐਕਸਪ੍ਰੈਸਵੇ ਦੇ ਜੀਰੋ ਪੁਆਇੰਟ ਉਤੇ ਮੰਗਲਵਾਰ ਨੂੰ ਹੋਈ ਦਰਦਨਾਕ ਸੜਕ ਹਾਦਸੇ ਵਿਚ ਬਾਈਕ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਕ ਲਈ ਭੇਜਕੇ ਮ੍ਰਿਕਾਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ।
ਜਾਣਕਾਰੀ ਅਨੁਸਾਰ ਯਮੁਨਾ ਐਕਸਪ੍ਰੈਸਵੇ ਦੇ ਜੀਰੋ ਪੁਆਇੰਟ ਕੋਲ ਇਕ ਤੇਜ ਰਫਤਾਰ ਬੁਲੇਟ ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਗਿਆ। ਇਸ ਦੇ ਚਲਦਿਆਂ ਬਾਈਕ ਸਵਾਰ ਦੋਵੇਂ ਨੌਜਵਾਨ ਉਛਲਕੇ ਹਾਈਵੇ ਤੋਂ ਹੇਠਾਂ ਆ ਡਿੱਗੇ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਹਿਚਾਣ ਪਲਵ ਗੌੜ ਵਾਸੀ ਆਗਰਾ ਅਤੇ ਗੌਰਵ ਚੌਹਾਨ ਵਾਸੀ ਅਲੀਗੜ੍ਹ ਵਜੋਂ ਹੋਈ ਹੈ।