ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Mob lynching: ਬੱਚਾ ਚੋਰੀ ਦੇ ਸ਼ੱਕ 'ਤੇ ਭੀੜ ਨੇ ਦੋ ਲੋਕਾਂ ਨੂੰ ਕੀਤਾ ਲਹੂ ਲੂਹਾਨ 


ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਬੱਚੇ ਚੋਰ ਹੋਣ ਦੇ ਸ਼ੱਕ 'ਤੇ ਭੀੜ ਨੇ ਵੱਖ-ਵੱਖ ਥਾਵਾਂ ਉੱਤੇ ਦੋ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਬਾਂਦਾ ਸ਼ਹਿਰ ਦੀ ਕਾਲਵਨਗੰਜ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸ਼ਾਲਿਨੀ ਸਿੰਘ ਭਦੌਰੀਆ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਭੁਜਰਖ ਪਿੰਡ ਦੇ ਮਾਨਸਿਕ ਰੂਪ ਤੋਂ ਬਿਮਾਰ ਜੁਗੁਲ (50) ਨੂੰ ਭੀੜ ਨੇ ਸ਼ਹਿਰ ਦੇ ਖੁਟਲਾ ਮੁਹੱਲਾ ਵਿੱਚ ਘੇਰ ਕੇ ਲਹੂ ਲੂਹਾਨ ਕਰ ਦਿੱਤਾ। ਪੁਲਿਸ ਜੁਗੁਲ ਦਾ ਇਲਾਜ ਕਰਵਾ ਰਹੀ ਹੈ।

 


ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਦੇ ਅਧਾਰ 'ਤੇ ਭੀੜ ਵਿੱਚ ਸ਼ਾਮਲ ਹਮਲਾਵਰਾਂ ਦੀ ਪਛਾਣ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਨਰੈਨੀ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਦੁਰਗਵਿਜੈ ਸਿੰਘ ਨੇ ਦੱਸਿਆ ਕਿ ਪਨਾਗਰਾ ਪਿੰਡ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸ਼ਰਾਬੀ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਉਸ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਪੁਲਿਸ ਵਾਲਾ ਮਾਮੂਲੀ ਜ਼ਖ਼ਮੀ ਵੀ ਹੋ ਗਿਆ।

 

 

ਉਨ੍ਹਾਂ ਕਿਹਾ ਕਿ ਬਿਸੰਡਾ ਥਾਣਾ ਖੇਤਰ ਦੇ ਅਮਵਾਂ ਪਿੰਡ ਦਾ ਰਹਿਣ ਵਾਲਾ ਨੌਜਵਾਨ ਅਮਿਤ ਸਵਿਤਾ (28) ਸ਼ਰਾਬੀ ਦੇ ਨਸ਼ੇ ਵਿੱਚ ਰਸਤਾ ਭਟਕ ਕੇ ਪਨਗਰਾ ਪਿੰਡ ਵਿੱਚ ਪਹੁੰਚ ਗਿਆ ਸੀ। ਪਿੰਡ ਵਾਸੀਆਂ ਨੇ ਉਸ ਨੂੰ ਬੱਚਾ ਚੋਰ ਲਿਆ ਅਤੇ ਕੁੱਟਮਾਰ ਕੀਤੀ। ਜ਼ਖ਼ਮੀ ਨੌਜਵਾਨ ਦਾ ਹੈਲਥ ਸੈਂਟਰ ਨਰੈਨੀ ਵਿਖੇ ਇਲਾਜ ਚੱਲ ਰਿਹਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two boy beaten in banda over mob lynching in uttar pradesh