ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਝ ਗਿਆ ਦੋ ਭਰਾਵਾਂ ਦਾ ਮੋਟਾ ਧਨ ਡੇਰਾ ਬਿਆਸ ਮੁਖੀ ਦੇ ਪਰਿਵਾਰ ਕੋਲ

ਇੰਝ ਗਿਆ ਦੋ ਭਰਾਵਾਂ ਦਾ ਮੋਟਾ ਧਨ ਡੇਰਾ ਬਿਆਸ ਮੁਖੀ ਦੇ ਪਰਿਵਾਰ ਕੋਲ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਡੇਰਾ ਬਿਆਸ ਇੱਕ ਅਜਿਹਾ ਧਾਰਮਿਕ ਅਸਥਾਨ ਹੈ, ਜਿੱਥੇ ਡੇਰਾ ਮੁਖੀ ਗੁਰਿੰਦਰ ਸਿੰਘ ਢਿਲੋਂ (64) ਦੀ ਅਗਵਾਈ ਹੇਠ ਹਰ ਸਮੇਂ 8,000 ਸ਼ਰਧਾਲੂ ਜ਼ਰੂਰ ਰਹਿੰਦੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦਾ ਦਾਅਵਾ ਹੈ ਕਿ ਸਮੁੱਚੇ ਵਿਸ਼ਵ ਵਿੱਚ ਉਸ ਦੇ ਸ਼ਰਧਾਲੂਆਂ ਦੀ ਕੁੱਲ ਗਿਣਤੀ 40 ਲੱਖ ਤੋਂ ਵੀ ਵੱਧ ਹੈ। ਇੱਕੋ ਦਿਨ ਵਿੱਚ ਡੇਰੇ ਵਿੱਚ 5 ਲੱਖ ਸ਼ਰਧਾਲੂਆਂ ਨੂੰ ਪ੍ਰਵਚਨ ਦਿੱਤਾ ਜਾਂਦਾ ਹੈ।

 

 

ਪਿਛਲੇ ਕੁਝ ਸਮੇਂ ਤੋਂ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰਜ਼ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਦੇ ਅਰਬਾਂ–ਖਰਬਾਂ ਰੁਪਏ ਡੁੱਬਣ ਦੇ ਮਾਮਲੇ ਨੂੰ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਦਰਅਸਲ, ਦੋਵੇਂ ਭਰਾਵਾਂ ਨੇ ਢਿਲੋਂ ਪਰਿਵਾਰ ਨੂੰ 25 ਅਰਬ ਰੁਪਏ ਕਰਜ਼ੇ ਵਜੋਂ ਦਿੱਤੇ ਸਨ।

 

 

ਉਸ ਤੋਂ ਬਾਅਦ ਕੁਝ ਹੋਰ ਕਾਰਨਾਂ ਕਰਕੇ ਸਿੰਘ ਭਰਾਵਾਂ ਦਾ ਕਾਰੋਬਾਰ ਡੁੱਬਣ ਲੱਗ ਪਿਆ। ਉਨ੍ਹਾਂ ਦੇ ਸ਼ੇਅਰ ਉਨ੍ਹਾਂ ਨੂੰ ਰਕਮਾਂ ਉਧਾਰ ਦੇਣ ਵਾਲੀਆਂ ਧਿਰਾਂ ਕੋਲ ਜਾਣ ਲੱਗੇ। ਵਿੱਤੀ ਏਜੰਸੀਆਂ ਨੇ ਉਨ੍ਹਾਂ ਉੱਤੇ ਅਪਰਾਧਕ ਮਾਮਲਾ ਪਾ ਕੇ ਜਾਂਚ ਵੀ ਕੀਤੀ ਸੀ ਕਿਉਂਕਿ ਉਨ੍ਹਾਂ ਦੀਆਂ ਸੂਚੀਬੱਧ ਕੰਪਨੀਆਂ ’ਚੋਂ 23 ਅਰਬ ਰੁਪਏ ਗੁੰਮ ਸਨ।

 

 

ਸ੍ਰੀ ਗੁਰਿੰਦਰ ਸਿੰਘ ਢਿਲੋਂ ਅਸਲ ਵਿੱਚ ਰਿਸ਼ਤੇ ’ਚ ਦੋਵੇਂ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਦੇ ਮਾਮਾ ਲਗਦੇ ਹਨ। ਉਹ ਇਨ੍ਹਾਂ ਦੋਵੇਂ ਭਰਾਵਾਂ ਦੀ ਮਾਂ ਦੇ ਚਚੇਰੇ ਭਰਾ ਹਨ। 1990ਵਿਆਂ ਦੇ ਅੰਤ ਵਿੱਚ ਜਦੋਂ ਉਨ੍ਹਾਂ ਦੇ ਜੀਜਾ ਅਕਾਲ ਚਲਾਣਾ ਕਰ ਗਏ ਸਨ; ਤਦ ਸ੍ਰੀ ਢਿਲੋਂ ਨੇ ਹੀ ਇਨ੍ਹਾਂ ਦੋਵੇਂ ਭਰਾਵਾਂ ਨੂੰ ਵੱਡਾ ਸਹਾਰਾ ਦਿੱਤਾ ਸੀ।

 

 

ਉਸ ਤੋਂ ਬਾਅਦ ਧਨ ਵੱਡੀ ਮਾਤਰਾ ਵਿੱਚ ਸਿੰਘ ਭਰਾਵਾਂ ਤੋਂ ਢਿਲੋਂ ਪਰਿਵਾਰ ਵੱਲ ਕਰਜ਼ਿਆਂ ਦੇ ਰੂਪ ਵਿੱਚ ਜਾਣ ਲੱਗਾ। ਸ੍ਰੀ ਢਿਲੋਂ ਦਾ ਇਸ ਮਾਮਲੇ ਵਿੱਚ ਕਦੇ ਕੋਈ ਕਸੂਰ ਨਹੀਂ ਮੰਨਿਆ ਗਿਆ। ਉਨ੍ਹਾਂ ਦੇ ਸ਼ਰਧਾਲੂ ਵੀ ਇਹੋ ਮੰਨਦੇ ਹਨ ਕਿ ਉਹ ਡੇਰੇ ਦੇ ਗੁਰੂ ਤਾਂ ਹਨ ਪਰ ਉਨ੍ਹਾਂ ਦੀ ਆਪਣੀ ਇੱਕ ਨਿਜੀ ਜ਼ਿੰਦਗੀ ਵੀ ਹੈ; ਜਿਸ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਹੈ।

 

 [ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two brothers fortunes went to Dera Beas head s family this way