ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਧਾਰ ਦਿੱਤੇ ਪੈਸੇ ਵਾਪਸ ਮੰਗਣ ’ਤੇ ਦੋ ਭਰਾ ਕਤਲ, ਪਿਓ ਗੰਭੀਰ ਜ਼ਖ਼ਮੀ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਖੇਤਰ ਉਧਾਰ ਦੇ ਪੈਸੇ ਦੀ ਮੰਗਣ 'ਤੇ ਦੋ ਨੌਜਵਾਨ ਭਰਾਵਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਨ੍ਰਾਂ ਦੇ ਪਿਤਾ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਆਗਰਾ ਰੈਫ਼ਰ ਕਰ ਦਿੱਤਾ ਗਿਆ ਹੈਘਟਨਾ ਦੇ ਬਾਅਦ ਕਾਤਲ ਫਰਾਰ ਹਨ ਤੇ ਪੁਲਿਸ ਕਾਤਲ ਦੀ ਭਾਲ ਕਰ ਰਹੀ ਹੈ।

 

ਇਹ ਘਟਨਾ 4 ਸਾਲ ਪਹਿਲਾਂ ਉਧਾਰ ਦਿੱਤੇ ਗਏ ਪੈਸੇ ਵਾਪਸ ਮੰਗਣ ’ਤੇ ਹੋਈ। ਸੋਨਵੀਰ ਨੇ ਦੋ ਭਰਾਵਾਂ ਤੋਂ 80 ਹਜ਼ਾਰ ਰੁਪਏ ਉਧਾਰ ਲਏ ਸਨ। ਕਈ ਵਾਰ ਮੰਗਣ ਤੋਂ ਬਾਅਦ ਵੀ ਪੈਸੇ ਵਾਪਸ ਨਹੀਂ ਕੀਤੇ ਗਏ। ਜਿਸ ਨੂੰ ਲੈ ਕੇ ਕਈ ਵਾਰ ਝਗੜਾ ਵੀ ਹੋਇਆ।

 

ਸੋਨਵੀਰ ਨੇ ਦੋਨਾਂ ਭਰਾਵਾਂ ਨੂੰ ਐਤਵਾਰ ਨੂੰ ਪੈਣ ਲੈਣ ਲਈ ਘਰੇ ਸਦਿਆ। ਦੋਵੇਂ ਭਰਾ ਆਪਣੇ ਪਿਤਾ ਨਾਲ ਸੋਨਵੀਰ ਦੇ ਘਰ ਪੁੱਜੇ ਤੇ ਸੋਨਵੀਰ ਦੇ ਘਰ ਦਾ ਬੰਦ ਦਰਵਾਜ਼ਾ ਖੜਕਾਉਣ ਲਗੇ। ਸੋਨਵੀਰ ਆਵਾਜ਼ ਸੁਣ ਕੇ ਘਰ ਦੀ ਛੱਤ ਤੇ ਚੜ੍ਹ ਗਿਆ ਤੇ ਰਿਵਾਲਵਰ ਨਾਲ ਪਿਓ ਤੇ ਦੋਨਾਂ ਬੇਟਿਆਂ 'ਤੇ ਛੱਤ ਤੇ ਖਲੋ ਕੇ ਲਗਾਤਾਰ ਗੋਲੀਬਾਰੀ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਪਿਤਾ ਤੇ ਦੋਵੇਂ ਜ਼ਖ਼ਮੀ ਬੇਟੇ ਹੇਠਾਂ ਡਿੱਗ ਪਏ ਤੇ ਸੋਨਵੀਰ ਮੌਕੇ ਤੋਂ ਭੱਜ ਗਿਆ।

 

ਬਾਅਦ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ਇਲਾਜ ਲਈ ਭੇਜਿਆਡਾਕਟਰ ਨੇ ਮਹੇਸ਼ (35 ਸਾਲ) ਨੂੰ ਮ੍ਰਿਤ ਦੱਸ ਦਿੱਤਾ ਜਦਕਿ ਪਿਤਾ ਰਾਜਪਾਲ ਅਤੇ ਭਰਾ ਰਾਕੇਸ਼ ਦੀ ਗੰਭੀਰ ਹਾਲਤ ਦੇਖ ਕੇ ਉਨ੍ਹਾਂ ਨੇ ਆਗਰਾ ਰੈਫ਼ਰ ਕਰ ਦਿੱਤਾ। ਰਾਕੇਸ਼ ਦਾ ਵੀ ਆਗਰਾ ਜਾਣ ਸਮੇਂ ਰਸਤੇ ਚ ਮੌਤ ਹੋ ਗਈਪੁਲਿਸ ਦੋਸ਼ੀ ਦੀ ਭਾਲ ਚ ਲਗੀ ਹੋਈ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two brothers shot dead father seriously asking for lent money