ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁੱਲ੍ਹੇ ’ਚ ਮਲ–ਤਿਆਗ ਕਰਦੇ ਦੋ ਬੱਚਿਆਂ ਨੂੰ ਕੁੱਟ–ਕੁੱਟ ਕੇ ਮਾਰ ਸੁੱਟਿਆ

ਖੁੱਲ੍ਹੇ ’ਚ ਮਲ–ਤਿਆਗ ਕਰਦੇ ਦੋ ਬੱਚਿਆਂ ਨੂੰ ਕੁੱਟ–ਕੁੱਟ ਕੇ ਮਾਰ ਸੁੱਟਿਆ

ਭੋਪਾਲ ਤੋਂ 312 ਕਿਲੋਮੀਟਰ ਦੂਰ ਸ਼ਿਵਪੁਰੀ ਜ਼ਿਲ੍ਹੇ ਦੇ ਪਿੰਡ ਭਵਖੇੜੀ ’ਚ 10 ਸਾਲਾਂ ਦੇ ਇੱਕ ਲੜਕੇ 12 ਸਾਲਾਂ ਦੀ ਇੱਕ ਕੁੜੀ ਨੂੰ ਕਥਿਤ ਤੌਰ ’ਤੇ ਸਿਰਫ਼ ਇਸ ਲਈ ਕੁੱਟ–ਕੁੱਟ ਕੇ ਮਾਰ ਦਿੱਤਾ ਗਿਆ ਕਿਉਂਕਿ ਉਹ ਖੇਤਾਂ ਵਿੱਚ ਮਲ–ਮੂਤਰ ਤਿਆਗ ਕਰ ਰਹੇ ਸਨ। ਕਾਤਲਾਂ ਨੇ ਪਹਿਲਾਂ ਉਨ੍ਹਾਂ ਦੀ ਵਿਡੀਓ ਬਣਾਈ ਤੇ ਫਿਰ ਉਨ੍ਹਾਂ ਦੋਵਾਂ ਨੂੰ ਕੁੱਟ–ਕੁੱਟ ਕੇ ਮਾਰ ਦਿੱਤਾ।

 

 

ਮੁਲਜ਼ਮਾਂ ਦੀ ਸ਼ਨਾਖ਼ਤ ਹਕੀਮ ਯਾਦਵ ਤੇ ਰਾਮੇਸ਼ਵਰ ਯਾਦਵ ਵਜੋਂ ਹੋਈ ਹੈ। ਇਹ ਦੋਵੇਂ ਵੀ ਭਵਖੇੜੀ ਪਿੰਡ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਬੱਚਿਆਂ ’ਤੇ ਹਮਲਾ ਕਰਨ ਤੋਂ ਪਹਿਲਾ ਦੋਵੇਂ ਕਾਤਲਾਂ ਨੇ ਮੋਬਾਇਲ ਫ਼ੋਨ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ।

 

 

ਪੁੱਛਗਿੱਛ ਦੌਰਾਨ ਇੱਕ ਮੁਲਾਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦੋਵੇਂ ਨਾਬਾਲਗ਼ਾਂ ਨੂੰ ਇਸ ਲਈ ਮਾਰ ਦਿੱਤਾ ਕਿਉ਼ਕਿ ‘ਮੈਨੂੰ ਇੱਕ ਦੇਵਤੇ ਨੇ ਸ਼ੈਤਾਨਾਂ ਨੂੰ ਮਾਰਨ ਦਾ ਹੁਕਮ ਸੁਣਾਇਆ ਸੀ।’

 

 

ਸਿਰਸੋੜ ਪੁਲਿਸ ਥਾਣੇ ਦੇ ਇੰਚਾਰਜ ਆਰਐੱਸ ਧਾਕੜ ਨੇ ਦੱਸਿਆ ਕਿ ਦੋਵੇਂ ਬੱਚੇ ਪੰਚਾਇਤ ਭਵਨ ਦੇ ਨੇੜੇ ਬੁੱਧਵਾਰ ਸਵੇਰੇ ਮਲ–ਮੂਤਰ ਤਿਆਗ ਕਰ ਰਹੇ ਸਨ; ਜਦੋਂ ਦੋਵੇਂ ਕਥਿਤ ਕਾਤਲਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਬਾਅਦ ’ਚ ਉਨ੍ਹਾਂ ਦੋਵਾਂ ਨੂੰ ਡਾਂਗਾਂ ਨਾਲ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਦੋਵਾਂ ਦੀ ਮੌਤ ਹੋ ਗਈ।

 

 

ਬੱਚਿਆਂ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਉਹ ਪਹਿਲਾਂ ਦਮ ਤੋੜ ਚੁੱਕੇ ਸਨ। ਪੁਲਿਸ ਹੁਣ ਇਹ ਵੀ ਪਤਾ ਲਾਉਣ ਦਾ ਜਤਨ ਕਰ ਰਹੀ ਹੈ ਕਿ ਕਿਤੇ ਇਹ ਕਤਲ ਕਿਸੇ ਵਹਿਮ–ਭਰਮ ਜਾਂ ਛੂਤਛਾਤ ਵਾਲੀ ਸੋਚ ਦਾ ਨਤੀਜਾ ਤਾਂ ਨਹੀਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two children beaten to death were defecating in open