ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੇ ਦੋ ਹੈਲੀਕਾਪਟਰਾਂ ਵੱਲੋਂ ਭਾਰਤ ’ਚ ਘੁਸਪੈਠ, ਲਾਹੌਲ–ਸਪਿਤੀ ’ਚ ਆ ਗਏ 12 ਕਿਲੋਮੀਟਰ

ਚੀਨ ਦੇ ਦੋ ਹੈਲੀਕਾਪਟਰਾਂ ਵੱਲੋਂ ਭਾਰਤ ’ਚ ਘੁਸਪੈਠ, ਲਾਹੌਲ–ਸਪਿਤੀ ’ਚ ਆ ਗਏ 12 ਕਿਲੋਮੀਟਰ

ਭਾਰਤ ਦੀ ਕੌਮਾਂਤਰੀ ਸਰਹੱਦ ’ਤੇ ਚੀਨ ਦੇ ਕਥਿਤ ਗ਼ਲਤ ਕੰਮ ਜਾਰੀ ਹਨ। ਹੁਣ ਨੇ ਹਿਮਾਚਲ ਪ੍ਰਦੇਸ਼ ’ਚ ਭਾਰਤੀ ਸਰਹੱਦ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ–ਸਪਿਤੀ ’ਚ ਚੀਨ ਨਾਲ ਲੱਗੀ ਸਰਹੱਦ ਨੂੰ ਉਲੰਘ ਕੇ ਚੀਨ ਦੇ ਹੈਲੀਕਾਪਟਰ ਭਾਰਤ ਦੀ ਸਰਹੱਦ ਵਿੱਚ 12 ਕਿਲੋਮੀਟਰ (KM) ਤੱਕ ਅੰਦਰ ਆ ਗਏ।

 

 

ਹਿਮਾਚਲ ਪੁਲਿਸ ਮੁਤਾਬਕ ਮਈ ਦੇ ਪਹਿਲੇ ਹਫ਼ਤੇ ਅਤੇ ਅਪ੍ਰੈਲ ਦੇ ਆਖ਼ਰੀ ਹਫ਼ਤੇ ਦੌਰਾਨ ਚੀਨ ਦੇ ਹੈਲੀਕਾਪਟਰ ਭਾਰਤੀ ਸਰਹੱਦ ਅੰਦਰ ਆ ਘੁਸੇ ਸਨ। ਇਹ ਹੈਲੀਕਾਪਟਰ ਭਾਰਤੀ ਸਰਹੱਦ ਦੇ ਅੰਦਰ 12 ਕਿਲੋਮੀਟਰ ਤੱਕ ਆ ਗਏ ਸਨ।

 

 

ਹਿਮਾਚਲ ਪ੍ਰਦੇਸ਼ ਪੁਲਿਸ ਨੇ ਇਸ ਬਾਰੇ ਇੱਕ ਅਲਰਟ ਮਿਲਟਰੀ ਇੰਟੈਲੀਜੈਂਸ, ਆਈਬੀ ਅਤੇ ਆਈਟੀਬੀਪੀ ਨੂੰ ਭੇਜਿਆ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਇੱਕ–ਡੇਢ ਮਹੀਨੇ ਦੌਰਾਨ ਚੀਨ ਦੀ ਫ਼ੌਜ ਨੇ ਦੋ ਵਾਰ ਲਾਹੌਲ–ਸਪਿਤੀ ਇਲਾਕੇ ਵਿੱਚ ਘੁਸਪੈਠ ਕੀਤੀ ਹੈ।

 

 

ਹਿਮਾਚਲ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਚੀਨ ਦੇ ਹੈਲੀਕਾਪਟਰ ਲਾਹੌਲ–ਸਪਿਤੀ ਜ਼ਿਲ੍ਹੇ ਦੀ ਸਮਦੋਹ ਚੌਕੀ ਤੋਂ ਵੇਖੇ ਗਏ ਸਨ। ਇਹ ਹੈਲੀਕਾਪਟਰ ਕਾਫ਼ੀ ਹੇਠਾਂ ਆ ਕੇ ਉਡਾਣ ਭਰ ਰਹੇ ਸਨ।

 

 

ਰਿਪੋਰਟ ਮੁਤਾਬਕ ਪਹਿਲੀ ਵਾਰ ਅਪ੍ਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਚੀਨੀ ਹੈਲੀਕਾਪਟਰ ਭਾਰਤੀ ਸੀਮਾ ਅੰਦਰ ਆ ਗਏ ਸਨ। ਇਸ ਤੋਂ ਬਾਅਦ ਮਈ ਮਹੀਨੇ ਦੇ ਪਹਿਲੇ ਹਫ਼ਤੇ ਵੀ ਇਹੋ ਜਿਹੀ ਘਟਨਾ ਦੋਬਾਰਾ ਵਾਪਰੀ।

 

 

ਉਹ ਹੈਲੀਕਾਪਟਰ ਭਾਰਤੀ ਸਰਹੱਦ ਅੰਦਰ 12 ਕਿਲੋਮੀਟਰ ਤੱਕ ਆ ਗਏ ਸਨ ਤੇ ਫਿਰ ਉਹ ਹੈਲੀਕਾਪਟਰ ਤਿੱਬਤ ਵੱਲ ਮੁੜ ਗਏ ਸਨ।

 

 

ਲਾਹੌਲ–ਸਪਿਤੀ ’ਚ ਚੀਨ ਦੀ ਇਸ ਗ਼ਲਤ ਹਰਕਤ ਦਾ ਪਤਾ ਲੱਗਣ ਤੋਂ ਬਾਅਦ ਬਾਰਡਰ ਉੱਤੇ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਆਈਟੀਬੀਪੀ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ ਤੇ ਚੀਨ ਦੀ ਪੋਸਟ ਉੱਤੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਉੱਤੇ ਉਨ੍ਹਾਂ ਦੀ ਚੌਕਸ ਨਜ਼ਰ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Chinese Helicopters violate Air Space of India come 12 Kilometre inside in Lahaul Spiti