ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਕਦੇ ਨਹੀਂ ਚੱਲ ਸਕਦੇ: ਅਮਿਤ ਸ਼ਾਹ

ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਕਦੇ ਨਹੀਂ ਚੱਲ ਸਕਦੇ: ਅਮਿਤ ਸ਼ਾਹ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦਿਆਂ ਹੀ ਚੋਣ–ਸਰਗਰਮੀਆਂ ਤੇਜ਼ ਹੋ ਗਈਆਂ ਹਨ। ਐਤਵਾਰ ਨੂੰ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਉੱਤੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਨੀ ਤੈਅ ਹੈ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਵੇਂਦਰ ਫੜਨਵੀਸ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਵਾਲੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਧਾਰਾ–370 ਕਾਰਨ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਨਾਲ ਨਹੀਂ ਜੁੜਿਆ ਸੀ।

 

 

ਧਾਰਾ–370 ਦੇ ਮੁੱਦੇ ਉੱਤੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੇਰਾ ਪ੍ਰੋਗਰਾਮ ਤੈਅ ਹੋਇਆ, ਤਦ ਨਾ ਮੈਨੂੰ ਪਤਾ ਸੀ ਤੇ ਨਾ ਹੀ ਪਾਰਟੀ ਨੂੰ ਕਿ ਜਦੋਂ ਇਹ ਪ੍ਰੋਗਰਾਮ ਹੋਵੇਗਾ, ਤਾਂ ਮਹਾਰਾਸ਼ਟਰ ਚੋਣ ਦਾ ਐਲਾਨ ਹੋਣ ਤੋਂ ਬਾਅਦ ਇਹ ਸਭ ਤੋਂ ਪਹਿਲਾ ਪ੍ਰੋਗਰਾਮ ਹੋਵੇਗਾ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਇਹ ਖ਼ੁਸ਼ੀ ਦਾ ਵਿਸ਼ਾ ਹੈ ਕਿ ਮਹਾਰਾਸ਼ਟਰ ਚੋਣ ਦੀ ਸ਼ੁਰੂਆਤ ਧਾਰਾ 370 ਦੇ ਹਟਣ ਤੋਂ ਬਾਅਦ ਹੋ ਰਹੀ ਹੈ। ‘ਪਿਛਲੇ ਦੋ–ਤਿੰਨ ਦਿਨਾਂ ਤੋਂ ਐੱਨਸੀਪੀ ਵਾਲੇ ਕਹਿ ਰਹੇ ਹਨ ਕਿ ਇਹ ਨਾ ਹੋਇਆ ਤਾਂ ਜਿੱਤ ਜਾਵਾਂਗੇ, ਉਹ ਨਾ ਹੋਇਆ ਤਾਂ ਜਿੱਤ ਜਾਵਾਂਗੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਕੁਝ ਵੀ ਹੋ ਜਾਵੇ, ਮਹਾਰਾਸ਼ਟਰ ’ਚ ਐੱਨਡੀਏ ਦੀ ਸਰਕਾਰ ਤਿੰਨ–ਚੌਥਾਈ ਬਹੁਮਤ ਨਾਲ ਬਣਨੀ ਤੈਅ ਹੈ।’

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਦੇਸ਼ ਨਾਲ ਕਸ਼ਮੀਰ ਨੂੰ ਜੋੜਨ ਵਿੱਚ ਇੱਕ ਵੱਡਾ ਅੜਿੱਕਾ ਬਣੀ ਰਹੀ ਹੈ। ਉਸੇ ਕਾਰਨ ਏਕਤਾ ਵੀ ਖ਼ਤਰੇ ਵਿੱਚ ਪੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਵਿੱਚ ਦੋ ਸੰਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਕਦੇ ਨਹੀਂ ਚੱਲ ਸਕਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Constitutions Two seals two Presidents can t be possible in a country says Amit Shah