ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਤੋਂ ਬਚਣ ਲਈ ਦਿੱਲੀ ਗੈਂਗਰੇਪ–ਕਤਲ ਕੇਸ ਦੇ ਦੋ ਦੋਸ਼ੀ ਪੁੱਜੇ ਸੁਪਰੀਮ ਕੋਰਟ

ਫਾਂਸੀ ਤੋਂ ਬਚਣ ਲਈ ਦਿੱਲੀ ਗੈਂਗਰੇਪ–ਕਤਲ ਕੇਸ ਦੇ ਦੋ ਦੋਸ਼ੀ ਪੁੱਜੇ ਸੁਪਰੀਮ ਕੋਰਟ

ਸਾਲ 2012 ਦੇ ਬਹੁ–ਚਰਚਿਤ ਦਿੱਲੀ ਗੈਂਗਰੇਪ ਤੇ ਕਤਲ ਕਾਂਡ ਦੇ ਦੋ ਦੋਸ਼ੀਆਂ ਪਵਨ ਤੇ ਅਕਸ਼ੇ ਦੀ ਪਟੀਸ਼ਨ ਉੱਤੇ ਅੱਜ ਭਾਵ ਸਨਿੱਚਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ’ਚ ਸੁਣਵਾਈ ਹੋਵੇਗੀ। ਦੋਵਾਂ ਦੇ ਵਕੀਲ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਤਿਹਾੜ ਜੇਲ੍ਹ ਵੱਲੋਂ ਹਾਲੇ ਤੱਕ ਦਸਤਾਵੇਜ਼ ਨਹੀਂ ਦਿੱਤੇ ਗਏ ਹਨ; ਜਿਨ੍ਹਾਂ ਦੇ ਆਧਾਰ ਉੱਤੇ ਅਕਸ਼ੇ ਅਤੇ ਪਵਨ ਲਈ ਰਹਿਮ ਪਟੀਸ਼ਨ ਤੇ ਕਿਊਰੇਟਿਵ ਪਟੀਸ਼ਨਾਂ ਫ਼ਾਈਲ ਕੀਤੀਆਂ ਜਾਣ।

 

 

ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਇਹ ਦੋਸ਼ ਲਾਉਂਦਿਆਂ ਅਦਾਲਤ ’ਚ ਅਰਜ਼ੀ ਲਾਈ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਹੁਣ ਤੱਕ ਦਸਤਾਵੇਜ਼ ਨਹੀਂ ਸੌਂਪੇ ਹਨ; ਜਿਨ੍ਹਾਂ ਦੀ ਅਕਸ਼ੇ ਕੁਮਾਰ ਸਿੰਘ (31) ਤੇ ਪਵਨ ਸਿੰਘ (25) ਲਈ ਸੁਧਾਰਾਤਮਕ ਪਟੀਸ਼ਨ ਦਾਇਰ ਕਰਨ ਲਈ ਲੋੜ ਹੈ। ਇਸੇ ਅਰਜ਼ੀ ਉੱਤੇ ਅੱਜ ਸਨਿੱਚਰਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।

 

 

ਸੁਪਰੀਮ ਕੋਰਟ ਨੇ ਪਿੱਛੇ ਜਿਹੇ ਦੋ ਹੋਰ ਅਪਰਾਧੀਆਂ ਵਿਨੇ ਕੁਮਾਰ ਸ਼ਰਮਾ (26) ਤੇ ਮੁਕੇਸ਼ ਸਿੰਘ (32) ਦੀ ਸੁਧਾਰਾਤਮਕ ਪਟੀਸ਼ਨ ਰੱਦ ਕਰ ਦਿੱਤੀ ਸੀ। ਚਾਰੇ ਅਪਰਾਧੀਆਂ ਨੂੰ ਅਦਾਲਤੀ ਹੁਕਮ ਮੁਤਾਬਕ ਇੱਕ ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ ਉੱਤੇ ਲਟਕਾਇਆ ਜਾਣਾ ਹੈ।

 

 

ਚੇਤੇ ਰਹੇ ਕਿ 16 ਦਸੰਬਰ, 2012 ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ ਪੈਰਾ–ਮੈਡੀਕਲ ਦੀ 23 ਸਾਲਾ ਵਿਦਿਆਰਥਣ ਨਾਲ ਛੇ ਵਿਅਕਤੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਉੱਤੇ ਵਹਿਸ਼ੀਆਨਾ ਢੰਗ ਨਾਲ ਹਮਲਾ ਕੀਤਾ ਗਿਆ ਸੀ। ਉਸ ਤੋਂ ਬਾਅਦ ਪੀੜਤ ਲੜਕੀ ਨੂੰ ਚੱਲਦੀ ਬੱਸ ’ਚੋਂ ਹੇਠਾਂ ਸੁੱਟ ਦਿੱਤਾ ਗਿਆ ਸੀ।

 

 

ਜਦੋਂ ਉਸ ਦੀ ਹਾਲਤ ਵਿਗੜਦੀ ਚਲੀ ਗਈ, ਤਦ ਉਸ ਨੂੰ ਹੋਰ ਵਧੇਰੇ ਇਲਾਜ ਲਈ ਸਿੰਗਾਪੁਰ ਭੇਜਿਆ ਗਿਆ ਸੀ ਪਰ ਉਹ 29 ਜਨਵਰੀ, 2012 ਨੂੰ ਉੱਥੇ ਦਮ ਤੋੜ ਗਈ ਸੀ।

 

 

ਇਹ ਮੁੱਦਾ ਤਦ ਭਾਰਤ ’ਚ ਹਰੇਕ ਗਲ਼ੀ–ਕੋਣੇ ਤੱਕ ਗੂੰਜ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Convicts of Delhi Gangrape Murder case approaches Supreme Court to avoid hanging