ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ `ਚ ਦਲਿਤ ਮੁੰਡਿਆਂ `ਤੇ ਤਸ਼ੱਦਦ ਦਾ ਮਾਮਲਾ ਭਖਿਆ, ਵਿਆਪਕ ਨਿਖੇਧੀ

ਮਹਾਰਾਸ਼ਟਰ `ਚ ਦਲਿਤ ਮੁੰਡਿਆਂ `ਤੇ ਤਸ਼ੱਦਦ

ਮਹਾਰਾਸ਼ਟਰ ਦੇ ਜਲਗਾਓਂ ਜਿ਼ਲ੍ਹੇ ਦੇ ਪਿੰਡ ਵਕਾੜੀ `ਚ ਕਥਿਤ ਉੱਚ ਜਾਤੀ ਦੇ ਕੁਝ ਲੋਕਾਂ ਵੱਲੋਂ ਦਲਿਤ ਮੁੰਡਿਆਂ ਦੀ ਕੁੱਟਮਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਉਨ੍ਹਾਂ ਮੁੰਡਿਆਂ ਦਾ ਕਸੂਰ ਸਿਰਫ਼ ਇੰਨਾ ਕੁ ਸੀ ਕਿ ਉਹ ਗਰਮੀ ਤੋਂ ਬਚਣ ਲਈ ਪਿੰਡ ਦੇ ਸਵਿਮਿੰਗ ਪੂਲ `ਚ ਜਾ ਕੇ ਨਹਾਉਣ ਲੱਗ ਪਏ ਸਨ।


ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਘਟਨਾ `ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਮਿਲ ਕੇ ਜ਼ਹਿਰੀਲੀ ਸਿਆਸਤ ਖੇਡ ਰਹੇ ਹਨ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ।


ਇੱਥੇ ਵਰਨਣਯੋਗ ਹੈ ਕਿ ਬੀਤੀ 10 ਜੂਨ ਨੂੰ ਦਲਿਤ ਮੁੰਡਿਆਂ ਨਾਲ ਵਾਪਰੀ ਕਥਿਤ ਤਸ਼ੱਦਦ ਦੀ ਘਟਨਾ ਦੇ ਤੁਰੰਤ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਜਦੋਂ ਇਸ ਦੀ ਵਿਡੀਓ ਵਾਇਰਲ ਹੋ ਗਈ, ਤਦ ਜਾ ਕੇ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹੀਆਂ ਅਤੇ ਕਾਰਵਾਈ ਹੋਈ। ਕਥਿਤ ਉੱਚ ਜਾਤੀ ਦੇ ਪਿੰਡ ਵਾਸੀਆਂ ਨੇ ਦੋ ਦਲਿਤ ਮੁੰਡਿਆਂ ਨੂੰ ਜ਼ਬਰਦਸਤੀ ਸਵਿਮਿੰਗ ਪੂਲ `ਚੋਂ ਬਾਹਰ ਕੱਢ ਲਿਆ ਅਤੇ ਉਨ੍ਹਾਂ ਦੇ ਕੱਪੜੇ ਲੁਹਾ ਦਿੱਤੇ। ਉਨ੍ਹਾਂ ਨੂੰ ਸਾਰੇ ਪਿੰਡ ਵਿੱਚ ਬਿਨਾ ਕੱਪੜਿਆਂ ਹੀ ਘੁਮਾਇਆ ਗਿਆ। ਦੋ ਜਣਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ।


ਰਾਹੁਲ ਗਾਂਧੀ ਨੇ ਟਵਿਟਰ `ਤੇ ਇਸ ਸਾਰੇ ਮਾਮਲੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਤਾਂ ਇਨਸਾਨੀਅਤ ਵੀ ਖ਼ੁਦ ਨੂੰ ਬਚਾਉਣ ਦਾ ਜਤਨ ਕਰ ਰਹੀ ਹੈ। ‘ਇਤਿਹਾਸ ਸਾਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਜ਼ਹਿਰੀਲੀ ਸਿਆਸਤ ਫੈਲਾਉਣੀ ਬੰਦ ਹੋਣੀ ਚਾਹੀਦੀ ਹੈ।`


ਇਸ ਦੌਰਾਨ ਕੇਂਦਰੀ ਸਮਾਜਕ ਨਿਆਂ ਮੰਤਰੀ ਰਾਮਦਾਸ ਅਠਾਵਲੇ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਮਹਾਰਾਸ਼ਟਰ ਦੇ ਮੰਤਰੀ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਦੋਸ਼ੀਆਂ ਖਿ਼ਲਾਫ਼ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀਆਂ ਨਾਲ ਸਬੰਧਤ ਕਾਨੂੰਨ ਅਧੀਨ ਕਾਰਵਾਈ ਹੋਵੇਗੀ।
ਹੁਣ ਤੱਕ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Dalit Boys Beaten in Jalgaon Maharashtra Rahul Gandhi Criticises