ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਡਰਾਇਵਰਾਂ ਦੀ ਭਾਰਤ–ਪਾਕਿ ਨੂੰ ਬੱਸ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਅਪੀਲ

ਦੋ ਡਰਾਇਵਰਾਂ ਦੀ ਭਾਰਤ–ਪਾਕਿ ਨੂੰ ਬੱਸ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਅਪੀਲ

ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (DTC) ਦੀ ‘ਸਦਾ–ਏ–ਸਰਹੱਦ ਐਕਸਪ੍ਰੈੱਸ’ ਬੱਸ ਲਾਹੌਰ ਲਿਜਾਂਦੇ ਤੇ ਉੱਥੋਂ ਪਰਤਦੇ ਰਹੇ ਡਰਾਇਵਰ ਗੁਰਨਾਮ ਸਿੰਘ (43) ਚਾਹੁੰਦੇ ਹਨ ਕਿ ਇਹ ਬੱਸ ਸੇਵਾ ਮੁੜ ਸ਼ੁਰੂ ਹੋ ਜਾਵੇ। ਇਹ ਬੱਸ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਵਿਸ਼ੇਸ਼ ਬੱਸ ਸੇਵਾ ਬੰਦ ਕਰ ਦਿੱਤੀ ਸੀ।

 

 

ਸ੍ਰੀ ਗੁਰਨਾਮ ਸਿੰਘ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸਬ–ਡਿਵੀਜ਼ਨ ਦੇ ਪਿੰਡ ਊਧੋਵਾਲ ਦੇ ਰਹਿਣ ਵਾਲੇ ਹਨ। ਇਹ ਪਿੰਡ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਪੈਂਦਾ ਹੈ। ਸ੍ਰੀ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਇਹ ਬੱਸ ਸੇਵਾਵਾਂ ਮੁੜ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਇਸ ਦਾ ਲਾਹਾ ਆਮ ਲੋਕਾਂ ਨੂੰ ਮਿਲ ਰਿਹਾ ਸੀ।

 

 

ਪਾਕਿਸਤਾਨ ਨੇ ਲੰਘੇ ਸਨਿੱਚਰਵਾਰ ਨੂੰ ਦਿੱਲੀ–ਲਾਹੌਰ ਅਤੇ ਨਨਕਾਣਾ ਸਾਹਿਬ–ਅੰਮ੍ਰਿਤਸਰ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਫਿਰ ਭਾਰਤ ਨੇ ਵੀ ਇੰਝ ਹੀ ਕੀਤਾ ਸੀ।

 

 

ਸ੍ਰੀ ਗੁਰਨਾਮ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ DTC ’ਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਡਿਊਟੀ ਇਸੇ ਵਰ੍ਹੇ ਜਨਵਰੀ ’ਚ ਦਿੱਲੀ–ਲਾਹੌਰ ਬੱਸ ਚਲਾਉਣ ਦੀ ਲੱਗੀ ਸੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਰਿਸ਼ਤੇਦਾਰ ਇੱਕ–ਦੂਜੇ ਪਾਸੇ ਰਹਿੰਦੇ ਹਨ ਤੇ ਉਹ ਸਭ ਇਹ ਬੱਸ ਸੇਵਾ ਬੰਦ ਹੋਣ ਕਾਰਨ ਪਰੇਸ਼ਾਨ ਹੋਣਗੇ।

 

 

ਇਸ ਬੱਸ ਰਾਹੀਂ ਰੋਜ਼ਾਨਾ 20 ਤੋਂ 30 ਯਾਤਰੀ ਯਾਤਰਾ ਕਰ ਰਹੇ ਸਨ। ਡੀਟੀਸੀ ਦੀ ਇਹ ਬੱਸ ਹਰੇਕ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਰਵਾਨਗੀ ਪਾਉਂਦੀ ਸੀ। ਦੋਵੇਂ ਦੇਸ਼ਾਂ ਵਿਚਾਲੇ ਇਹ ਬੱਸ ਸੇਵਾ 19 ਫ਼ਰਵਰੀ, 1999 ਤੋਂ ਚੱਲਣੀ ਸ਼ੁਰੂ ਹੋਈ ਸੀ। ਪਹਿਲੀ ਬੱਸ ਦਿੱਲੀ ਤੋਂ ਲਾਹੌਰ ਗਈ ਸੀ; ਜਿਸ ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਵੀ ਮੌਜੂਦ ਸਨ।

 

 

ਉੱਧਰੋਂ ਪਾਕਿਸਤਾਨ ਦੀ ਬੱਸ ਹਰੇਕ ਮੰਗਲਵਾਰ, ਵੀਰਵਾਰ ਤੇ ਸਨਿੱਚਰਵਾਰ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਆਉਂਦੀ ਰਹੀ ਹੈ। ਇਸ ਬੱਸ ਨੂੰ ‘ਪੰਜ–ਆਬ ਐਕਸਪ੍ਰੈੱਸ’ ਵੀ ਕਿਹਾ ਜਾਂਦਾ ਰਿਹਾ ਹੈ।

 

 

‘ਪੰਜ–ਆਬ ਐਕਸਪ੍ਰੈੱਸ’ ਬੱਸ ਚਲਾਉਂਦੇ ਰਹੇ ਅੰਮ੍ਰਿਤਸਰ ਦੇ ਸ੍ਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2015 ਤੋਂ ਇਹ ਬੱਸ ਚਲਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਹ ਬੱਸ ਸੇਵਾਵਾਂ ਜ਼ਰੂਰ ਦੋਬਾਰਾ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਇਹ ਬੱਸ ਸੇਵਾ 24 ਮਾਰਚ, 2006 ਤੋਂ ਸ਼ੁਰੂ ਹੋਈ ਸੀ। ਇਸ ਬੱਸ ਰਾਹੀਂ ਔਸਤਨ ਰੋਜ਼ਾਨਾ 40 ਯਾਤਰੀ ਜਾਂਦੇ–ਆਉਂਦੇ ਰਹੇ ਹਨ।

ਗੁਰਨਾਮ ਸਿੰਘ, ਹਰਿੰਦਰ ਸਿੰਘ [ਦੋ ਡਰਾਇਵਰ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Drivers appeal India-Pak to resume Bus Services