ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਦੋ ਗਹਿਗੱਚ ਮੁਕਾਬਲੇ - 5 ਅੱਤਵਾਦੀ ਮਰੇ, 12 ਜਵਾਨ ਫੱਟੜ

ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੌਰਾਨ ਆਮ ਨਾਗਰਿਕ ਗੋਲੀਬਾਰੀ ਤੋਂ ਬਚਣ ਲਈ ਜ਼ਮੀਨ `ਤੇ ਲੇਟੇ ਹੋਏ ਵਿਖਾ

ਜੰਮੂ-ਕਸ਼ਮੀਰ `ਚ ਦੋ ਵੱਖੋ-ਵੱਖਰੇ ਗਹਿਗੱਚ ਮੁਕਾਬਲਿਆਂ ਦੌਰਾਨ ਅੱਜ ਪੰਜ ਅੱਤਵਾਦੀ ਮਾਰੇ ਗਏ, ਜਦ ਕਿ 12 ਸੁਰੱਖਿਆ ਜਵਾਨ ਜ਼ਖ਼ਮੀ ਹੋਏ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ `ਚੋਂ ਦੋ ਸੋਪੋਰ ਦੇ ਅਰਮਪੁਰ ਇਲਾਕੇ `ਚ ਮਾਰੇ ਗਏ ਅਤੇ ਕਕਰਿਆਲ `ਚ ਹੋਏ ਇੱਕ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ।


ਕਕਰੀਆ `ਚ ਮੁਕਾਬਲੇ ਦੌਰਾਨ ਮੌਕੇ `ਤੇ ਮੌਜੂਦ ਸਥਾਨਕ ਨਿਵਾਸੀਆਂ ਦੀ ਜਾਨ ਮੁਸ਼ਕਿਲ `ਚ ਫਸ ਗਈ ਸੀ। ਸੁਰੱਖਿਆ ਬਲਾਂ ਨੇ ਆਮ ਲੋਕਾਂ ਨੂੰ ਬਚਾਉਂਦਿਆਂ ਮੁਕਾਬਲੇ ਨੂੰ ਸਫ਼ਲ ਬਣਾਉਣਾ ਸੀ। ਸੁਰੱਖਿਆ ਬਲਾਂ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਜ਼ਮੀਨ `ਤੇ ਪੈ ਜਾਣ ਲਈ ਕਿਹਾ। ਆਪਰੇਸ਼ਨ ਖ਼ਤਮ ਹੋ ਜਾਣ ਤੱਕ ਨਾਗਰਿਕ ਜ਼ਮੀਨ `ਤੇ ਹੀ ਪਏ ਰਹੇ।


ਪੁਲਿਸ ਅਨੁਸਾਰ ਰਾਸ਼ਟਰੀ ਰਾਈਫ਼ਲਜ਼, ਸੂਬਾ ਪੁਲਿਸ ਦੇ ਵਿਸ਼ੇਸ਼ ਮੁਹਿੰਮ ਸਮੂਹ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਸਮੇਤ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਵੇਰੇ ਇਲਾਕੇ ਨੂੰ ਘੇਰਾ ਪਾ ਲਿਆ।


ਪੁਲਿਸ ਨੇ ਕਿਹਾ ਕਿ ਘੇਰਾਬੰਦੀ ਸਖ਼ਤ ਹੋਣ `ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ `ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ; ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਜਨਰਲ ਆਫ਼ੀਸਰ ਕਮਾਂਡਿੰਗ ਮੇਜਰ ਜਨਰਲ ਅਰਵਿੰਦ ਭਾਟੀਆ ਨੇ ਦੱਸਿਆ ਕਿ ਰਿਆਸੀ ਜਿ਼ਲ੍ਹੇ `ਚ ਇੱਕ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ।

 

 


ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਸੂਬੇ `ਚ ਪਿੱਛੇ ਜਿਹੇ ਹੀ ਪਾਕਿਸਤਾਨ ਤੋਂ ਘੁਸਪੈਠ ਕੀਤੀ ਸੀ। ਮਾਤਾ ਵੈਸ਼ਨੂੰ ਦੇਵੀ ਯੂਨੀਵਰਸਿਟੀ ਕੋਲ ਕਕਰਿਆਲ ਪਿੰਡ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ `ਚ ਡੀਐੱਸਪੀ ਸਮੇਤ ਅੱਠ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਇੱਥੇ ਉਹ ਤਿੰਨ ਅੱਤਵਾਦੀ ਮਾਰੇ ਗਏ; ਜਿਨ੍ਹਾਂ ਨੇ ਊਧਮਪੁਰ ਜਿ਼ਲ੍ਹੇ `ਚ ਜੰਮੂ-ਸ੍ਰੀਨਗਰ ਰਾਜਮਾਰਗ `ਤੇ ਇੱਕ ਸੀਆਰਪੀ ਜਵਾਨ ਤੇ ਫ਼ਾਰੈਸਟ ਗਾਰਡ `ਤੇ ਗੋਲੀਬਾਰੀ ਕੀਤੀ ਸੀ।

 

 


ਝੱਜਰ ਦੇ ਸੰਘਣੇ ਜੰਗਲਾਂ `ਚ ਅਤੇ ਆਲੇ-ਦੁਆਲੇ ਅੱਤਵਾਦੀ ਗਤੀਵਿਧੀਆਂ ਦਾ ਪਤਾ ਲਾਉਣ ਲਈ ਫ਼ੌਜ, ਪੁਲਿਸ ਅਤੇ ਸੀਆਰਪੀਐੱਫ਼ ਨੇ ਡ੍ਰੋਨ, ਹੈਲੀਕਾਪਟਰ ਅਤੇ ਹੋਰ ਨਿਗਰਾਨੀ ਗੈਜੇਟ ਦੀ ਵਰਤੋਂ ਕੀਤੀ।


ਅੱਤਵਾਦੀਆਂ `ਤੇ ਹਮਲਾ ਕਰਨ ਤੋਂ ਪਹਿਲਾਂ ਪਿੰਡ ਵਾਸੀਆਂ ਤੋਂ ਇਲਾਕਾ ਖ਼ਾਲੀ ਕਰਵਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਰਾਤੀਂ 10 ਵਜੇ ਤਿੰਨ ਹਥਿਆਰਬੰਦ ਅੱਤਵਾਦੀ ਖਾਣ-ਪੀਣ ਦੀਆਂ ਚੀਜ਼ਾਂ ਦਾ ਥੈਲਾ ਲੈ ਕੇ ਉਸ ਦੇ ਘਰ ਅੰਦਰ ਦਾਖ਼ਲ ਹੋ ਗਏ, ਆਪਣੇ ਕੱਪੜੇ ਬਦਲੇ, ਬਿਸਕੁਟ ਖਾਧੇ ਅਤੇ ਪਾਣੀ ਪੀਣ ਤੋਂ ਬਾਅਦ ਉੱਥੋਂ ਚਲੇ ਗਏ।

 

 


ਨਗਰੋਟਾ-ਝੱਜਰ ਕੋਟਲੀ ਵਿਚਲੇ ਰਾਸ਼ਟਰੀ ਰਾਜਮਾਰਗ `ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਲਾਕੇ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਪੁਲਿਸ ਨੇ ਬੁੱਧਵਾਰ ਨੂੰ ਹਿਰਾਸਤ `ਚ ਲਏ ਗਏ ਟਰੱਕ ਡਰਾਇਵਰ ਤੇ ਸਹਾਇਕ ਕੋਲੋਂ ਏਕੇ-47 ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two encounters in J and K 5 extremists killed