ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੂਹ ’ਚ ਉਤਰੇ 2 ਕਿਸਾਨਾਂ ਦੀ ਜ਼ਹਿਰੀਲੀ ਗੈਸ ਕਾਰਨ ਮੌਤ, ਤੀਜਾ ਜ਼ੇਰੇ ਇਲਾਜ

ਹਰਿਆਣਾ ਦੇ ਭਿਵਾਨੀ ਦੇ ਚਰਖੀ ਦਾਦਰੀ ਇਲਾਕੇ ਚ ਕਲਾਲੀ ਪਿੰਡ ਦੇ ਖੇਤਾਂ ਚ ਬਣੇ ਪੁਰਾਣੇ ਖੂਹ ਨੂੰ ਠੀਕ ਕਰਨ ਲਈ ਉਤਰੇ ਤਿੰਨ ਕਿਸਾਨਾਂ ਚੋਂ 2 ਦੀ ਜ਼ਹਿਰੀਲੀ ਗੈਸ ਦੀ ਹੱਦ ਆ ਸਾਹ ਘੁਟਣ ਕਾਰਨ ਮੌਤ ਹੋ ਗਈ ਜਦਕਿ ਇਕ ਕਿਸਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਕਿਸਾਨਾਂ ਦਾ ਸਰਕਾਰੀ ਹਸਪਤਾਲ ਚ ਪੋਸਟ ਮਾਰਟਮ ਕਰਵਾਇਆ ਗਿਆ ਹੈ।

 

ਰਿ਼ਸ਼ਤੇਦਾਰਾਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਪ੍ਰਸ਼ਾਸਨਿਕ ਅਫ਼ਸਰਾਂ ਨੇ ਮੌਕੇ ਤੇ ਪੁੱਜ ਕੇ ਹਾਲਾਤ ਦੀ ਜਾਣਕਾਰੀ ਲਈ ਜਦਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਖ਼ਬਰਸਾਰ ਨਹੀਂ ਲਈ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਦੇ ਕਿਸਾਨ ਜੌਹਰੀ ਸਿੰਘ ਅਤੇ ਸੁਮਿਤ ਵਜੋਂ ਹੋਈ ਜਦਕਿ ਜ਼ੇਰੇ ਇਲਾਜ ਕਿਸਾਨ ਦੀ ਪਛਾਣ ਬਲਵਾਨ ਸਿੰਘ ਵਜੋਂ ਹੋਈ ਹੈ।

 

ਜਾਣਕਾਰੀ ਮੁਤਾਬਕ ਕਿਸਾਨ ਜੌਹਰੀ ਸਿੰਘ ਵੀਰਵਾਰ ਨੂੰ ਦੁਪਹਿਰ ਵੇਲੇ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਖੇਤਾਂ ਚ ਬਣੇ ਖੂਹ ਨੂੰ ਠੀਕ ਕਰਨ ਲਈ ਹੇਠਾਂ ਉਤਰ ਗਿਆ ਤਾਂ ਜ਼ਹਿਰੀਲੀ ਗੈਸ ਕਾਰਨ ਉਸ ਦਾ ਦਮ ਘੁੱਟ ਗਿਆ ਤੇ ਉਹ ਅੰਦਰ ਹੀ ਬੇਹੋਸ਼ ਹੋ ਗਿਆ।

 

ਇਸ ਦੌਰਾਨ ਕਾਫੀ ਦੇਰ ਤਕ ਜਦੋਂ ਜੌਹਰੀ ਸਿੰਘ ਦੀ ਕੋਈ ਆਵਾਜ਼ ਨਾ ਆਈ ਤਾਂ ਸੁਮਿਤ ਆਪਣੇ ਤਾਏ ਨੂੰ ਦੇਖਣ ਲਈ ਖੂਹ ਚ ਉਤਰਿਆ ਤਾਂ ਉਹ ਵੀ ਉੱਥੇ ਹੀ ਜ਼ਹਿਰੀਲੀ ਗੈਸ ਕਾਰਨ ਬੇਹੋਸ਼ ਹੋ ਗਿਆ।

 

ਦੋਨਾਂ ਕਿਸਾਨਾਂ ਦੇ ਕਾਫੀ ਦੇਰ ਤਕ ਬਾਹਰ ਨਾ ਆਉਣ ਕਾਰਨ ਬਲਵਾਨ ਸਿੰਘ ਵੀ ਖੂਹ ਚ ਹੇਠਾਂ ਉਤਰ ਗਿਆ। ਤਿੰਨਾਂ ਕਿਸਾਨ ਇਸ ਜ਼ਹਿਰੀਲੀ ਗੈਸ ਕਾਰਨ ਅੰਦਰ ਹੀ ਬੇਹੋਸ਼ ਹੋ ਗਏ।

 

ਨੇੜੇ ਹੀ ਕੰਮ ਕਰ ਰਹੇ ਹੋਰਨਾਂ ਪੇਂਡੂਆਂ ਅਤੇ ਕਿਸਾਨਾਂ ਨੇ ਘਟਨਾ ਦੀ ਜਾਣਕਾਰੀ ਪ੍ਰਸ਼ਾਸਨ ਅਤੇ ਪੁਲਿਸ ਨੂੰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਲਗਭਗ 2 ਘੰਟੇ ਮਗਰੋਂ ਫ਼ਾਇਰ ਬ੍ਰਿਗੇਡ ਤੇ ਐਂਬੂਲੈਂਸ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਬਿਨਾਂ ਕਿਸੇ ਮਸ਼ੀਨ ਜਾਂ ਲੋੜੀਂਦੀ ਸਹੂਲਤ ਦੇ ਕਾਫੀ ਜਦੋਜਹਿਰ ਮਗਰੋਂ ਤਿੰਨਾਂ ਕਿਸਾਨਾਂ ਨੂੰ ਬਾਹਰ ਕੱਢਿਆ। ਜੇ ਪ੍ਰਸ਼ਾਸਨ ਸਮੇਂ ਸਿਰ ਆ ਜਾਂਦਾ ਤਾਂ ਇਨ੍ਹਾਂ ਕਿਸਾਨਾਂ ਦੀ ਜਾਨ ਬਚਾਈ ਜਾ ਸਕਦੀ ਸੀ।

 

ਇਸ ਦੌਰਾਨ 2 ਕਿਸਾਨਾਂ ਦੀ ਮੌਤ ਹੋ ਗਈ ਜਦਕਿ ਤੀਜਾ ਬਲਵਾਨ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਦੋਵੇਂ ਮ੍ਰਿਤਕ ਕਿਸਾਨਾਂ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two farmers killed due to poisonous gas in well another condition critical in Bhiwani