ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਮੁਕਾਬਲੇ ਬਾਅਦ ਦੋ ਗੈਂਗਸਟਰ ਗ੍ਰਿਫਤਾਰ

ਦਿੱਲੀ ’ਚ ਮੁਕਾਬਲੇ ਬਾਅਦ ਦੋ ਗੈਂਗਸਟਰ ਗ੍ਰਿਫਤਾਰ

ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਤੜਕੇ ਹੋਏ ਮੁਕਾਬਲੇ ਦੇ ਬਾਅਦ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਮੁਕਾਬਲੇ ਦੌਰਾਨ ਇਕ ਬਦਮਾਸ਼ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

 

ਨਵੀਂ ਸੀਲਮਪੁਰ ਖੇਤਰ ਵਿਚ ਪੁਲਿਸ ਵੱਲੋਂ ਦੋ ਭਾਈਆਂ ਸਲਮਾਨ ਉਰਫ ਮੁਨਾ ਅਤੇ ਨਜੀਮ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਪੁਲਿਸ ਦੀ ਗ੍ਰਿਫਤ ਤੋਂ ਬਚ ਨਿਲਕਣ ਦੇ ਯਤਨ ਵਿਚ ਦੋਵਾਂ ਨੇ ਪੁਲਿਸ ਟੀਮ ਉਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

 

 

ਨਿਊਜ਼਼ ਏਜੰਸੀ ਆਈਏਐਨਐਸ ਅਨੁਸਾਰ, ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਭਾਈ ਗੈਂਗਸਟਰ ਅਤੇ ਗੈਂਗਵਾਰ ਦੇ ਕਈ ਮਾਮਲਿਆਂ ਵਿਚ ਸ਼ਾਮਲ ਹਨ। ਤਿੰਨ ਮਹੀਨੇ ਪਹਿਲਾਂ ਹੀ ਆਪਣੇ ਸਾਥੀਆਂ ਨਾਲ ਮਿਲਕੇ ਉਨ੍ਹਾਂ  ਦੁਸ਼ਮਣੀ ਦੇ ਚਲਦਿਆਂ ਦੋ ਲੋਕਾਂ ਦਾ ਕਤਲ ਕਰ ਦਿੱਤਾ ਸੀ।  ਮਾਰਚ ਵਿਚ ਸਲਮਾਨ ਅਤੇ ਨਜੀਮ ਨੇ ਨਵਾਂ ਉਸਮਾਨਪੁਰ ਖੇਤਰ ਵਿਚ ਹਕੀਮਮੁਦੀਨ ਦਾ ਕਤਲ ਕਰ ਦਿੱਤਾ ਸੀ, ਜਦੋਂ ਕਿ ਅਪ੍ਰੈਲ ਵਿਚ ਇਨ੍ਹਾਂ ਦੋਵਾਂ ਭਾਈਆਂ ਨੇ ਕ੍ਰਿਸ਼ਨਾਨਗਰ ਵਿਚ ਸਰਫਾਜ ਨੂੰ ਮਾਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two gangster brothers arrested after an encounter in Delhi