ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਏਅਰ ਦੇ ਦੋ ਅਫਸਰਾਂ ਨੇ ਏਅਰਪੋਰਟ ਤੋਂ ਚੋਰੀ ਕੀਤੇ 53 ਮੋਬਾਈਲ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਜੀ ਹਵਾਈ ਅੱਡੇ ਤੋਂ 53 ਮੋਬਾਈਲ ਚੋਰੀ ਕਰਨ ਵਾਲੇ ਦੋ ਅਫਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਨਾਂ ਕਰਮਚਾਰੀ ਗੋਏਅਰ ਨਾਂ ਦੀ ਉਡਾਨ ਕੰਪਨੀ ਚ ਬਤੌਰ ਐਗਜ਼ੀਕਿਊਟਿਵ ਰੈਂਪ ਅਧਿਕਾਰੀ ਦਾ ਕੰਮ ਕਰਦੇ ਹਨ।

 

ਪੁਲਿਸ ਮੁਤਾਬਕ ਦੋਨਾਂ ਖਿਲਾਫ 19 ਸਤੰਬਰ ਨੂੰ ਮਾਮਲੇ ਚ ਐਫ਼ਆਈਆਰ ਦਰਜ ਕੀਤੀ ਗਈ ਸੀ ਅਤੇ ਚੋਰੀ ਕੀਤੇ ਗਏ ਸਾਰੇ 53 ਮੋਬਾਈਲਾਂ ਨੂੰ ਪੁਲਿਸ ਨੇ ਟੈਕਨੀਕਲ ਸਰਵਿਸਲਾਂਸ ਤੇ ਲਗਾਏ। ਜਿਸ ਤੋਂ ਬਾਅ ਚੋਰੀ ਹੋਏ ਮੋਬਾਈਲਾਂ ਦੀ ਲੋਕੇਸ਼ਨ ਏਅਰੋ ਸਿਟੀ ਪਤਾ ਲੱਗੀ। ਜਿੱਥੇ ਪੁਲਿਸ ਨੇ ਛਾਪਾ ਮਾਰ ਕੇ ਦੋਨਾਂ ਅਧਿਕਾਰੀਆਂ ਨੂੰ ਚੋਰੀ ਕੀਤੇ ਫ਼ੋਨਾਂ ਦੀ ਵਰਤੋਂ ਕਰਦਿਆਂ ਫੜ੍ਹਿਆ। ਪੁੱਛਗਿੱਛ ਦੌਰਾਨ ਦੋਨਾਂ ਨੇ ਮੋਬਾਈਲਾਂ ਨਾਲ ਭਰਿਆ ਬੈਗ ਚੋਰੀ ਕਰਨ ਦੀ ਗੱਲ ਮੰਨ ਲਈ।

 

ਦੋਵੇਂ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਬੈਗ ਨੂੰ ਜਹਾਜ਼ ਤੋਂ ਲਾਹਣ ਤੋਂ ਬਾਅਦ ਦੂਜੀ ਥਾਂ ਪਹੰੁਚਾ ਦਿੱਤਾ ਸੀ ਅਤੇ ਫਿਰ ਨਿਯਮਿਤ ਯਾਤਰੀ ਬਣ ਕੇ ਉਸਨੂੰ ਟਰਮੀਨਲ-2 ਤੇ ਪ੍ਰਾਪਤ ਕਰਕੇ ਆਪਣੇ ਘਰ ਲੈ ਗਏ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Go air officials have stolen 53 mobile phones from the airport