ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਪ੍ਰਦੇਸ਼ ’ਚ ਦੋ ਮਾਲ–ਗੱਡੀਆਂ ਦੀ ਟੱਕਰ, ਇੱਕ ਮਰਿਆ, 2 ਫਸੇ

ਉੱਤਰ ਪ੍ਰਦੇਸ਼ ’ਚ ਦੋ ਮਾਲ–ਗੱਡੀਆਂ ਦੀ ਟੱਕਰ, ਇੱਕ ਮਰਿਆ, 2 ਫਸੇ

ਉੱਤਰ ਪ੍ਰਦੇਸ਼ ਦੇ ਸੋਨਭੱਦਰ ’ਚ ਰੀਹੰਦ–ਅਮਲੋਰੀ ਰੇਲ ਰੂਟ ਉੱਤੇ ਅੱਜ ਐਤਵਾਰ ਸਵੇਰੇ 4:30 ਵਜੇ ਗੇਟ ਨੰਬਰ 26 ਉੱਤੇ ਦੋ ਮਾਲ–ਗੱਡੀਆਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ ਇੱਕ ਮਾਲ–ਗੱਡੀ ਦੇ ਡਰਾਇਵਰ ਮਨਦੀਪ ਕੁਮਾਰ ਚੰਦਰਵੰਸ਼ੀ (30) ਦੀ ਮੌਤ ਹੋ ਗਈ; ਜਦ ਕਿ ਦੋ ਹੋਰ ਵਿਅਕਤੀ ਬੁਰੀ ਤਰ੍ਹਾਂ ਫਸ ਗਏ।

 

 

ਹਾਦਸਾ ਵਾਪਰਨ ਦੇ ਲਗਭਗ 5:30 ਘੰਟਿਆਂ ਬਾਅਦ ਸਵੇਰੇ 10:15 ਵਜੇ ਰਾਹਤ ਕਾਰਜ ਸ਼ੁਰੂ ਹੋਏ। ਪ੍ਰਾਪਤ ਜਾਣਕਾਰੀ ਮੁਤਾਬਕ ਮਨਦੀਪ ਕੁਮਾਰ ਚੰਦਰਵੰਸ਼ੀ ਮਾਲ–ਗੱਡੀ ਲੈ ਕੇ ਅਮਲੋਰੀ ਵੱਲੋਂ ਬੀਜਪੁਰ ਰੀਹੰਦ ਜਾ ਰਹੇ ਸਨ। ਜਦੋਂ ਉਹ ਗੇਟ ਨੰਬਰ 26 ਕੋਲ ਸਵੇਰੇ 4:30 ਵਜੇ ਪੁੱਜੇ, ਤਦ ਉਸੇ ਪਟੜੀ ਉੱਤੇ ਸਾਹਮਣਿਓਂ ਇੱਕ ਖ਼ਾਲੀ ਮਾਲ–ਗੱਡੀ ਤੇਜ਼ ਰਫ਼ਤਾਰ ਨਾਲ ਆਈ ਤੇ ਟੱਕਰ ਮਾਰ ਦਿੱਤੀ।

 

 

ਧਮਾਕੇ ਦੀ ਆਵਾਜ਼ ਸੁਣ ਕੇ ਆਲੇ–ਦੁਆਲੇ ਦੇ ਪਿੰਡਾਂ ਦੇ ਲੋਕ ਉੱਥੇ ਪੁੱਜੇ। ਪਿੰਡ ਵਾਸੀਆਂ ਮੁਤਾਬਕ ਇਸ ਟੱਕਰ ਕਾਰਨ ਖ਼ਾਲੀ ਮਾਲ–ਗੱਡੀ ਦਾ ਡੱਬਾ ਸਾਹਮਣੇ ਵਾਲੀ ਰੇਲ ਦੇ ਇੰਜਣ ਉੱਤੇ ਚੜ੍ਹ ਗਿਆ।

 

 

ਡਰਾਇਵਰ ਮਨਦੀਪ ਕੁਮਾਰ ਚੰਦਰਵੰਸ਼ੀ ਦੇ ਭਰਾ ਸੰਤੋਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 6:30 ਵਜੇ ਉਨ੍ਹਾਂ ਦੇ ਇੱਕ ਦੋਸਤ ਰੇਲ–ਕਰਮਚਾਰੀ ਬਜਰੰਗੀ ਨੇ ਹਾਦਸੇ ਬਾਰੇ ਦੱਸਿਆ; ਤਦ ਉਹ ਓਬਰਾ ਤੋਂ ਤੁਰੰਤ ਪੁੱਜੇ।

 

 

ਸਵੇਰੇ 9:30 ਵਜੇ ਰਾਹਤ ਅਤੇ ਬਚਾਅ ਕਾਰਜ ਦੇ ਨਾਂਅ ਉੱਤੇ ਸਿਰਫ਼ ਜੇਸੀਬੀ ਪੁੱਜੀ ਸੀ। ਬਚਾਅ ਕਰਨ ਵਾਲੀ ਟੀਮ ਸਵੇਰੇ 10:15 ਵਜੇ ਪੁੱਜੀ।

 

 

ਜਿਹੜੇ ਵਿਅਕਤੀ ਫਸੇ ਹੋਏ ਹਨ, ਉਨ੍ਹਾਂ ਬਾਰੇ ਹਾਲ ਦੀ ਘੜੀ ਕੁਝ ਵੀ ਨਹੀਂ ਕਿਹਾ ਜਾ ਸਕਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Goods Trains collide one killed 2 injured