ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ’ਚ ਦੋ ਹਿਜ਼ਬ ਅੱਤਵਾਦੀ ਕਾਬੂ

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ’ਚ ਦੋ ਹਿਜ਼ਬ ਅੱਤਵਾਦੀ ਕਾਬੂ

ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ੋਪੀਆਂ (ਜੰਮੂ–ਕਸ਼ਮੀਰ) ਪੁਲਿਸ ਨਾਲ ਮਿਲ ਕੇ ਐਤਵਾਰ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੇ। ਉਨ੍ਹਾਂ ‘ਚੋਂ ਇੱਕ ਅੱਤਵਾਦੀ ਸਾਲ 2017 ਤੋਂ ਪਹਿਲਾਂ ਕਸ਼ਮੀਰ ਪੁਲਿਸ ਵਿੱਚ ਸੀ। ਉਸ ਤੋਂ ਬਾਅਦ ਉਹ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਦੇ ਸੰਪਰਕ ਵਿੱਚ ਆਏ ਤੇ ਅੱਤਵਾਦੀ ਬਣ ਗਏ।

 

 

ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਇੱਕ ਅੱਤਵਾਦੀ ਦਾ ਨਾਂਅ ਕਿਫ਼ਾਇਤਉੱਲ੍ਹਾ ਬੁਖਾਰੀ ਹੈ ਤੇ ਦੂਜਾ ਅੱਤਵਾਦੀ ਹਾਲੇ ਨਾਬਾਲਗ਼ ਹੈ। ਸੂਤਰਾਂ ਮੁਤਾਬਕ ਸਪੈਸ਼ਲ ਸੈੱਲ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਫੜਨ ਵਿੱਚ ਲੱਗਾ ਹੋਇਆ ਹੈ; ਜੋ ਆਈਐੱਸਆਈਐੱਸ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਹਨ। ਇਹ ਲੋਕ ਉੱਤਰੀ ਭਾਰਤ ਤੇ ਦਿੱਲੀ ‘ਚ ਵਾਰਦਾਤ ਕਰਨ ਦੀ ਯੋਜਨਾ ਜੰਮੂ–ਕਸ਼ਮੀਰ ‘ਚ ਕਰ ਰਹੇ ਹਨ।

 

 

ਦੋਵੇਂ ਅੱਤਵਾਦੀਆਂ ਕੋਲੋਂ ਇੱਕ ਪਿਸਤੌਲ ਤੇ 14 ਅਣਚੱਲੇ ਕਾਰਤੂਸ ਮਿਲੇ ਹਨ। ਇਸ ਤੋਂ ਪਹਿਲਾਂ 6 ਸਤੰਬਰ, 2018 ਨੂੰ ਵੀ ਦੋ ਅੱਤਵਾਦੀਆਂ ਪ੍ਰਵੇਸ਼ ਰਾਸ਼ਿਦ ਅਤੇ ਜਮਸੀਦ ਨੂੰ ਲਾਲ ਕਿਲੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 24 ਨਵੰਬਰ, 2018 ਨੂੰ ਤਿੰਨ ਅੱਤਵਾਦੀ ਤਾਹਿਰ, ਹਰੀਸ ਤੇ ਆਸਿਫ਼ ਨੂੰ ਸਪੈਸ਼ਲ ਸੈੱਲ ਦੀ ਜਾਣਕਾਰੀ ਤੋਂ ਬਾਅਦ ਜੰਮੂ–ਕਸ਼ਮੀਰ ‘ਚ ਗ੍ਰਨੇਡ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Hizb militants arrested in Delhi