ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਹਿਜ਼ਬੁਲ ਅੱਤਵਾਦੀ ਢੇਰ

ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਹਿਜ਼ਬੁਲ ਅੱਤਵਾਦੀ ਢੇਰ

ਜੰਮੂਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਪੁਲਿਸ ਅਤੇ ਸਥਾਨਕ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਕੁਲਗਾਮ ਦੇ ਵਾਮਪੁਰਾ ਪੁਲਿਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਦੋ ਅੱਤਵਾਦੀ ਉੱਥੇ ਲੁਕੇ ਹੋਏਹਨ; ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ।

 

 

ਸ਼ੁਰੂਆਤੀ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋਵੇਂ ਅੱਤਵਾਦੀ ਲਸ਼ਕਰ–ਏ–ਤੋਇਬਾ ਦੇ ਸਨ। ਪਰ ਹੁਣ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮਾਰੇ ਗਏ ਇਹ ਦੋਵੇਂ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਹਨ। ਦੋਵਾਂ ਦੀ ਸ਼਼ਨਾਖ਼ਤ ਹਾਲੇ ਤੱਕ ਨਹੀਂ ਹੋ ਸਕੀ ਹੈ।

 

 

ਖੁਫ਼ੀਆ ਸੂਹ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਵਿਰੁੱਧ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਸੀ। ਸੂਤਰਾਂ ਮੁਤਾਬਕ ਵਾਮਪੁਰਾ ਇਲਾਕੇ ਵਿੱਚ ਘੱਟੋ–ਘੱਟ ਦੋ ਅੱਤਵਾਦੀ ਲੁਕੇ ਹੋਏ ਹਨ, ਜੋ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮਦੇਣ ਦੇਣ ਦੇ ਚੱਕਰ ਵਿੱਚ ਹਨ ਪਰ ਉਸ ਤੋਂ ਪਹਿਲਾਂ ਹੀ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਖਾਤਮਾ ਕਰ ਦਿੱਤਾ।

 

 

ਇਸ ਤੋਂ ਪਹਿਲਾਂ ਸੁਰੱਖਿਆ ਬਲ ਮੁਕਾਬਲੇ ਵਾਲੀ ਥਾਂ ਉੱਤੇ ਅੱਤਵਾਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੱਦ ਕੇ ਲਿਆਏ ਸਨ। ਉਨ੍ਹਾਂ ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਸੀ ਕਿ ਉਹ ਫ਼ੌਜ ਦੇ ਸਾਹਮਣੇ ਆਤਮ–ਸਮਰਪਣ ਕਰ ਦੇਣ।

 

 

ਪਰਿਵਾਰਕ ਮੈਂਬਰਾਂ ਨੂੰ ਮਨਾਉਣ ਤੋਂ ਬਾਅਦ ਵੀ ਅੱਤਵਾਦੀਆਂ ਨੇ ਆਤਮ–ਸਮਰਪਣ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਢੇਰ ਕਰ ਦਿੱਤਾ।

 

 

ਲੌਕਡਾਊਨ ਤੇ ਕੋਰੋਨਾ ਸੰਕਟ ਦੌਰਾਨ ਵੀ ਕਸ਼ਮੀਰ ਵਾਦੀ ’ਚ ਅੱਤਵਾਦੀ ਘਟਨਾਵਾਂ ਘੱਟ ਨਹੀਂ ਹੋਈਆਂ ਹਨ। ਅੱਤਵਾਦੀ ਸੁਰੱਖਿਆ ਬਲਾਂ ਉੱਤੇ ਹਮਲਾ ਕਰਨ ਤੇ ਵਾਦੀ ਨੂੰ ਅਸ਼ਾਂਤ ਕਰਨ ਦੀ ਲਗਾਤਾਰ ਯੋਜਨਾ ਉਲੀਕ ਰਹੇ ਹਨ। ਵੀਰਵਾਰ ਨੂੰ ਵੀ ਸੁਰੱਖਿਆ ਬਲਾਂ ਨੇ ਅਜਿਹੀ ਇੱਕ ਅੱਤਵਾਦੀ ਘਟਨਾ ਨੂੰ ਪੁਲਵਾਮਾ ’ਚ ਨਾਕਾਮ ਕੀਤਾ ਸੀ।

 

 

ਕਸ਼ਮੀਰ ਵਾਦੀ ’ਚ ਪਾਕਿਸਤਾਨ ਲਗਾਤਾਰ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੰਮੂ–ਕਸ਼ਮੀਰ ’ਚ ਵੀਰਵਾਰ ਨੂੰ ਪੁਲਵਾਮਾ ਜਿਹੀ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਜੇ ਸੁਰੱਖਿਆ ਬਲ ਸਹੀ ਵਕਤ ਉੱਤੇ ਆਪਣੇ ਮਿਸ਼ਨ ਨੂੰ ਅੰਜਾਮ ਨਾ ਦਿੰਦੇ, ਤਾਂ ਇੱਕ ਵਾਰ ਫਿਰ ਪੁਲਵਾਮਾ ਵਰਗਾ ਵੱਡਾ ਹਮਲਾ ਹੋ ਗਿਆ ਹੁੰਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Hizbul Terrorists Killed in Encounter at Kulgam District of J and K