ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਗਹਿਗੱਚ ਮੁਕਾਬਲਾ, ਦੋ ਹਿਜ਼ਬੁਲ ਅੱਤਵਾਦੀ ਮਾਰ ਮੁਕਾਏ

ਕਸ਼ਮੀਰ `ਚ ਗਹਿਗੱਚ ਮੁਕਾਬਲਾ, ਦੋ ਹਿਜ਼ਬੁਲ ਅੱਤਵਾਦੀ ਮਾਰ ਮੁਕਾਏ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿ਼ਲ੍ਹੇ `ਚ ਸੁਰੱਖਿਆ ਬਲਾਂ ਨਾਲ ਰਾਤ ਭਰੇ ਚੱਲੇ ਗਹਿਗੱਚ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ। ਪੁਲਿਸ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਇਸ ਖੇਤਰ ਵਿੱਚ ਮੌਜੂਦਗੀ ਬਾਰੇ ਖ਼ਬਰ ਮਿਲਣ ਤੋਂ ਬਾਅਦ ਸਨਿੱਚਰਵਾਰ ਸ਼ਾਮੀਂ ਖ਼ੁਦਪੁਰਾ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।


ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ `ਤੇ ਗੋਲੀਬਾਰੀ ਤੋਂ ਬਾਅਦ ਮੁਕਾਬਲਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ `ਚ ਦੋ ਅੱਤਵਾਦੀ ਮਾਰੇ ਗਏ, ਜਦ ਕਿ ਦੋ ਹੋਰ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ,‘ਖ਼ੂਨ ਦੇ ਨਿਸ਼ਾਨ ਤੇ ਉਨ੍ਹਾਂ ਦੀ ਦਿਸ਼ਾ ਵੇਖ ਕੇ ਲੱਗਦਾ ਹੈ ਕਿ ਦੋ ਅੱਤਵਾਦੀ ਘਟਨਾ ਸਥਾਨ ਤੋਂ ਨੱਸ ਗਏ`


ਮਾਰੇ ਗਏ ਅੱਤਵਾਦੀਆਂ ਦੀ ਸ਼ਨਾਖ਼ਤ ਮੁਹੰਮਦ ਇਰਫ਼ਾਨ ਭੱਟ ਅਤੇ ਸ਼ਾਹਿਦ ਮੀਰ ਵਜੋਂ ਕੀਤੀ ਗਈ ਹੈ। ਪੁਲਿਸ ਦੇ ਬੁਲਾਰੇ ਮੁਤਾਬਕ ਭੱਟ ਪਿਛਲੇ ਵਰ੍ਹੇ ਅੱਤਵਾਦ ਨਾਲ ਜੁੜਿਆ ਸੀ, ਜਦ ਕਿ ਮੀਰ 2004 ਦੇ ਹਥਿਆਰਾਂ ਦੇ ਇੱਕ ਮਾਮਲੇ `ਚ ਸ਼ਾਮਲ ਸੀ।


ਮੁਕਾਬਲੇ ਵਾਲੀ ਥਾਂ `ਤੇ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਕੁਝ ਸਮੱਗਰੀ ਬਰਾਮਦ ਕੀਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Hizbul terrorists killed in Kashmir encounter