ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਫ਼ੌਜ ਨਾਲ ਮੁਕਾਬਲੇ `ਚ ਦੋ ਹਿਜ਼ਬੁਲ ਅੱਤਵਾਦੀ ਹਲਾਕ

ਕਸ਼ਮੀਰ `ਚ ਫ਼ੌਜ ਨਾਲ ਮੁਕਾਬਲੇ `ਚ ਦੋ ਹਿਜ਼ਬੁਲ ਅੱਤਵਾਦੀ ਹਲਾਕ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿ਼ਲ੍ਹੇ `ਚ ਸੁਰੱਖਿਆ ਬਲਾਂ ਨਾਲ ਮੁਕਾਬਲੇ `ਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਅੱਤਵਾਦੀ ਪਹਿਲਾਂ ਫ਼ੌਜ `ਚ ਸੀ, ਜੋ ਬਾਅਦ `ਚ ਅੱਤਵਾਦੀਆਂ ਨਾਲ ਰਲ਼ ਗਿਆ ਸੀ।


ਪੁਲਿਸ ਦੇ ਬੁਲਾਰੇ ਮੁਤਾਬਕ ਦੱਖਣੀ ਕਸ਼ਮੀਰ ਦੇ ਜੈਨਾਪੁਰਾ ਦੇ ਸਫ਼ਾਨਗਰੀ ਇਲਾਕੇ `ਚ ਅੱਤਵਾਦੀਆਂ ਦੀ ਮੌਜੁਦਗੀ ਦੀ ਖ਼ਬਰ ਮਿਲਣ `ਤੇ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਤੜਕੇ ਘੇਰਾਬੰਦੀ ਕੀਤੀ ਤੇ ਤਲਾਸ਼ੀ ਮੁਹਿੰਮ ਚਲਾਈ ਸੀ।


ਉਨ੍ਹਾਂ ਦੱਸਿਆ ਕਿ ਜਦੋਂ ਤਲਾਸ਼ੀ ਮੁਹਿੰਮ ਹਾਲੇ ਚੱਲ ਹੀ ਰਹੀ ਸੀ ਕਿ ਲੁਕੇ ਹੋਏ ਅੱਤਵਾਦੀਆਂ ਨੇ ਬਲ `ਤੇ ਗੋਲੀਬਾਰੀ ਕੀਤੀ। ਜਵਾਨਾਂ ਨੇ ਜਵਾਬੀ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਅੱਤਵਾਦੀ ਮਾਰੇ ਗਏ।


ਮਾਰੇ ਗਏ ਅੱਤਵਾਦੀਆਂ ਦੀ ਸ਼ਨਾਖ਼ਤ ਮੁਹੰਮਦ ਇਦਰੀਸ ਸੁਲਤਾਨ ਉਰਫ਼ ਛੋਟਾ ਅਬਰਾਰ ਤੇ ਆਮਿਰ ਹੁਸੈਨ ਰਾਥਰ ਉਰਫ਼ ਅਬੂ ਸੋਬਾਨ ਵਜੋਂ ਕੀਤੀ ਗਈ। ਸੁਲਤਾਨ ਸਫ਼ਾਨਗਰੀ ਸ਼ੋਪੀਆਂ ਦਾ ਰਹਿਣ ਵਾਲਾ ਸੀ; ਜਦ ਕਿ ਸੋਬਾਨ ਅਵਨੀਰਾ ਸ਼ੋਪੀਆਂ ਦਾ ਰਹਿਣ ਵਾਲਾ ਸੀ।


ਉਨ੍ਹਾਂ ਦੱਸਿਆ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਹਿਜ਼ਬੁਲ ਨਾਲ ਜੁੜੇ ਹੋਏ ਸਨ। ਸੁਰੱਖਿਆ ਸੰਗਠਨਾਂ ਦੀਆਂ ਇਮਾਰਤਾਂ ਜਾਂ ਕੈਂਪਾਂ `ਤੇ ਹਮਲਿਆਂ ਅਤੇ ਇਲਾਕੇ `ਚ ਨਾਗਰਿਕਾਂ `ਤੇ ਕਈ ਤਰ੍ਹਾਂ ਦੇ ਤਸ਼ੱਦਦ ਢਾਹੁਣ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦਾ ਹੱਥ ਸੀ। 


ਬੁਲਾਰੇ ਨੇ ਦੱਸਿਆ ਕਿ ਸੁਲਤਾਨ ਫ਼ੌਜ `ਚੋਂ ਭਗੌੜਾ ਸੀ ਤੇ ਇਸੇ ਵਰ੍ਹੇ ਅਪ੍ਰੈਲ `ਚ ਉਹ ਅੱਤਵਾਦੀ ਜੱਥੇਬੰਦੀ ਨਾਲ ਜੁੜ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਆਲੇ-ਦੁਆਲੇ ਕੋਈ ਨੁਕਸਾਨ ਨਹੀਂ ਹੋਇਆ। ਮੁਕਾਬਲੇ ਵਾਲੀ ਥਾਂ ਤੋਂ ਕਾਫ਼ੀ ਗੋਲੀ-ਸਿੱਕਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਕਾਬਲੇ ਵਾਲੀ ਥਾਂ ਦੀ ਜਦੋਂ ਤੱਕ ਪੂਰੀ ਸਫ਼ਾਈ ਨਾ ਕਰ ਦਿੱਤੀ ਜਾਵੇ, ਤਦ ਤੱਕ ਉਹ ਉੱਥੇ ਨਾ ਜਾਦ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Hizubul Terrorists killed in Kashmir Encounter