ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਗੋਲੀਬਾਰੀ ’ਚ ਦੋ ਭਾਰਤੀ ਫ਼ੌਜੀ ਜਵਾਨ ਸ਼ਹੀਦ, ਇੱਕ ਨਾਗਰਿਕ ਦੀ ਵੀ ਮੌਤ

ਪਾਕਿ ਗੋਲੀਬਾਰੀ ’ਚ ਦੋ ਭਾਰਤੀ ਫ਼ੌਜੀ ਜਵਾਨ ਸ਼ਹੀਦ, ਇੱਕ ਨਾਗਰਿਕ ਦੀ ਵੀ ਮੌਤ

ਪਾਕਿਸਤਾਨੀ ਫ਼ੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ–ਕਸ਼ਸਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ਵਿੱਚ ਅੱਜ ਐਤਵਾਰ ਨੂੰ ਗੋਲੀਆਂ ਚਲਾਈਆਂ; ਜਿਸ ਵਿੱਚ ਇੱਕ ਨਾਗਰਿਕ ਮਾਰਿਆ ਗਿਆ ਤੇ ਦੋ ਭਾਰਤੀ ਫ਼ੌਜੀ ਜਵਾਨ ਸ਼ਹੀਦ ਹੋ ਗਏ।

 

 

ਪੁਲਿਸ ਮੁਤਾਬਕ ਪਾਕਿਸਤਾਨੀ ਗੋਲੀਬਾਰੀ ਕਾਰਨ ਤਿੰਨ ਨਾਗਰਿਕ ਜ਼ਖ਼ਮੀ ਹੋਏ ਹਨ ਤੇ ਦੋ ਮਕਾਨ, ਚੌਲ਼ਾਂ ਦਾ ਇੱਕ ਗੁਦਾਮ, ਦੋ ਕਾਰਾਂ ਤੇ ਪਸ਼ੂਆਂ ਦੇ ਦੋ ਵਾੜੇ ਵੀ ਤਬਾਹ ਹੋ ਗਏ ਹਨ। ਇਨ੍ਹਾਂ ਵਾੜਿਆਂ ਵਿੱਚ 19 ਪਸ਼ੂ ਮੌਜੂਦ ਸਨ, ਜਦੋਂ ਪਾਕਿਸਤਾਨੀ ਫ਼ੌਜ ਦਾ ਹਮਲਾ ਹੋਇਆ।

 

 

ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਦੇ ਪਾਰ ਭਾਰਤੀ ਟਿਕਾਣਿਆਂ ਉੱਤੇ ਗੋਲੀਬਾਰੀ ਕਰਨਾ ਆਮ ਗੱਲ ਹੈ ਉਹ ਅਕਸਰ ਗੋਲ਼ੀਬੰਦੀ ਦੀ ਉਲੰਘਣਾ ਕਰਦਾ ਹੀ ਰਹਿੰਦਾ ਹੈ

 

 

ਭਾਰਤੀ ਫ਼ੌਜਾਂ ਵੱਲੋਂ ਉਸ ਗੋਲ਼ੀਬਾਰੀ ਦਾ ਵਾਜਬ ਜਵਾਬ ਵੀ ਦਿੱਤਾ ਜਾਂਦਾ ਹੈ। ਇਸੇ ਗੋਲ਼ੀਬਾਰੀ ਦੀ ਆੜ ਹੇਠ ਪਾਕਿਸਤਾਨਚੋਂ ਵੱਡੀ ਗਿਣਤੀ ਵਿੱਚ ਘੁਸਪੈਠੀਏ ਵੀ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਣ ਦਾ ਜਤਨ ਕਰਦੇ ਰਹਿੰਦੇ ਹਨ

 

 

ਅੱਜ ਦੀ ਤਾਜ਼ਾ ਗੋਲੀਬਾਰੀ ਵੀ ਭਾਰਤ ’ਚ ਅੱਤਵਾਦੀਆਂ ਤੇ ਜਾਸੂਸਾਂ ਦੀ ਘੁਸਪੈਠ ਕਰਵਾਉਣ ਲਈ ਕੀਤੀ ਗਈ ਜਾਪਦੀ ਹੈ। ਦਰਅਸਲ, ਹੁਣ ਪਾਕਿਸਤਾਨ ਨੂੰ ਕਾਹਲ਼ੀ ਪਈ ਹੋਈ ਹੈ ਕਿਉਂਕਿ ਕੁਝ ਹੀ ਸਮੇਂ ਬਾਅਦ ਕਸ਼ਮੀਰ ਵਾਦੀ ਵਿੱਚ ਬਰਫ਼ਬਾਰੀ ਸ਼ੁਰੂ ਹੋ ਜਾਵੇਗੀ, ਤਦ ਘੁਸਪੈਠ ਔਖੀ ਨਹੀਂ, ਸਗੋਂ ਨਾਮੁਮਕਿਨ ਹੋ ਜਾਵੇਗੀ।

 

 

ਇਹੋ ਕਾਰਨ ਹੈ ਕਿ ਹੁਣ ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੌਮਾਂਤਰੀ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਕਰਦਾ ਰਿਹਾ ਹੈ। ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਘਬਰਾਇਆ ਹੋਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਆਪਣੇ ਦੇਸ਼ ਵਿੱਚ ਇਸ ਲਈ ਛਿੱਤਰ ਪੈ ਰਹੇ ਹਨ ਕਿਉਂਕਿ ਉਹ ਪਾਕਿਸਤਾਨੀ ਅਵਾਮ ਦੀ ਇੱਛਾ ਮੁਤਾਬਕ ਕਸ਼ਮੀਰੀ ਅਵਾਮ ਦੀ ਰਾਖੀ ਨਹੀਂ ਕਰ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Indian soldiers martyr in Pak Firing one civilian also dies