ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਲਾਨਾ ਦੇ ਫਾਰਮ ਹਾਊਸ ‘ਤੇ ਛਾਪਾ ਮਾਰਨ ਗਏ ਦੋ ਇੰਸਪੈਕਟਰ ਅਤੇ ਤਿੰਨ ਕਾਂਸਟੇਬਲ ਕੁਆਰੰਟੀਨ

ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਖ਼ਿਲਾਫ਼ ਦਰਜ ਕੀਤੇ ਕੇਸਾਂ ਦੀ ਜਾਂਚ ਕਰਦਿਆਂ ਦਿੱਲੀ ਕਰਾਈਮ ਬ੍ਰਾਂਚ ਦੀ ਟੀਮ ਦੇ ਇੰਚਾਰਜ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਸ਼ਾਮਲੀ ਪੁਲਿਸ ਹੈਰਾਨ ਰਹਿ ਗਈ ਹੈ। ਐਸਪੀ ਦੇ ਨਿਰਦੇਸ਼ਾਂ 'ਤੇ ਕਾਂਧਲਾ ਥਾਣੇ ਦੇ ਦੋ ਸਬ-ਇੰਸਪੈਕਟਰਾਂ ਅਤੇ ਤਿੰਨ ਕਾਂਸਟੇਬਲ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।
 

ਦਿੱਲੀ ਨਿਜ਼ਾਮੂਦੀਨ ਮਰਕਜ ਅਤੇ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਅਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਵਿਰੁਧ ਦਰਜ ਕੇਸਾਂ ਦੀ ਜਾਂਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਕਰ ਰਹੀ ਹੈ। 24 ਅਪ੍ਰੈਲ ਨੂੰ ਕ੍ਰਾਈਮ ਬ੍ਰਾਂਚ ਦੀ ਉਹੀ ਟੀਮ ਸ਼ਾਮਲੀ ਦੇ ਕਾਂਧਲਾ ਵਿੱਚ ਮੌਲਾਨਾ ਸਾਦ ਦੇ ਫਾਰਮ ਹਾਊਸ ਵਿੱਚ ਆਈ ਸੀ। ਤਕਰੀਬਨ ਦੋ ਘੰਟਿਆਂ ਤੱਕ ਫਾਰਮ ਹਾਊਸ ਨੂੰ ਖੰਗਾਲਣ ਤੋਂ ਬਾਅਦ ਇਹ ਟੀਮ ਕਾਂਧਲਾ ਥਾਣੇ ਪਹੁੰਚੀ ਅਤੇ ਉਥੇ ਕਈ ਘੰਟੇ ਮੌਲਾਨਾ ਸਾਦ ਬਾਰੇ ਜਾਣਕਾਰੀ ਇਕੱਠੀ ਕਰਕੇ ਦਿੱਲੀ ਵਾਪਸ ਪਰਤੀ।
 

ਹੁਣ ਜਿਵੇਂ ਹੀ ਸ਼ਾਮਲੀ ਪੁਲਿਸ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਇੰਚਾਰਜ ਯੋਗਰਾਜ ਸਿੰਘ ਦੇ ਕੋਰੋਨਾ ਪਾਜ਼ਿਟਿਵ ਹੋਣ ਬਾਰੇ ਪਤਾ ਲੱਗਿਆ, ਤਾਂ ਹਲਚਲ ਮਚ ਗਈ। ਕਾਹਲੀ ਵਿੱਚ ਦਿੱਲੀ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਕਾਂਧਲਾ ਥਾਣੇ ਦੇ ਪੰਜ ਪੁਲਿਸ ਮੁਲਾਜ਼ਮਾਂ ਦੇ ਨਮੂਨੇ ਜਾਂਚ ਰਿਪੋਰਟ ਆਉਣ ਤੱਕ ਕੁਆਰੰਟੀਨ ਕੀਤੇ ਗਏ ਹਨ। ਇਨ੍ਹਾਂ ਵਿੱਚ ਅਪਰਾਧ ਸ਼ਾਖਾ ਦੀ ਟੀਮ ਦਾ ਸਹਿਯੋਗ ਕਰਨ ਵਾਲੇ ਦੋ ਇੰਸਪੈਕਟਰ ਅਤੇ ਤਿੰਨ ਕਾਂਸਟੇਬਲ ਸ਼ਾਮਲ ਹਨ। 

 

ਐਸਪੀ ਵਿਨੀਤ ਜੈਸਵਾਲ ਦਾ ਕਹਿਣਾ ਹੈ ਕਿ ਸਾਵਧਾਨੀ ਵਜੋਂ ਕਦਮ ਚੁੱਕੇ ਗਏ ਹਨ। ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਉਨ੍ਹਾਂ ਨੇ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਛਾਪੇਮਾਰੀ ਦੌਰਾਨ ਸਹਿਯੋਗ ਕੀਤਾ ਸੀ।
....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two inspectors and three sipahi quarantined raiding Tabligi Jamaat chief Maulana Saad Maulana Saad house in shamli saharanpur