ਜੰਮੂ-ਕਸ਼ਮੀਰ ਦੇ ਰਾਜੌਰੀ ਜਿ਼ਲ੍ਹੇ ਚ ਐਲਓਸੀ ਕੋਲ ਸ਼ੁੱਕਰਵਾਰ ਨੂੰ ਹੋਏ ਇੱਕ ਆਈਈਡੀ ਧਮਾਕੇ ਚ ਫ਼ੌਜ ਦੇ ਇੱਕ ਮੇਜਰ ਅਤੇ ਇੱਕ ਜਵਾਨ ਸ਼ਹੀਦ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਨੇ ਰਾਜੌਰੀ ਜਿ਼ਲ੍ਹੇ ਦੇ ਨੌਸ਼ੈਰਾ ਸੈਕਟਰ ਦੇ ਲਾਮ ਖੇਤਰ ਚ ਕੰਟਰੋਲ ਰੇਖਾ ਨਾਲ ਲੱਗੇ ਇਲਾਕੇ ਚ ਗਸ਼ਤ ਕਰਨ ਵਾਲੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਆਈਈਡੀ ਲਗਾਇਆ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਅਧਿਕਾਰੀਆਂ ਨੇ ਦੱਸਿਆ ਕਿ ਧਮਾੇ ਚ ਇੱਕ ਮੋਜਰ ਸਮੇਤ ਦੋ ਫ਼ੌਜੀ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਦੋਨਾਂ ਨੂੰ ਇੱਕ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਨ੍ਹਾਂ ਨੇ ਇਲਾਜ ਦੌਰਾਲ ਦਮ ਤੋੜ ਦਿੱਤਾ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਉਨ੍ਹਾਂ ਦੱਸਿਆ ਕਿ ਫ਼ੌਜ ਦੇ ਜਵਾਨਾਂ ਨੂੰ ਆਈਈਡੀ ਧਮਾਕੇ ਅਤੇ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੁਆਰਾ ਹਮਲੇ ਬਾਰੇ ਚ ਚੌਕਸ ਕੀਤਾ ਗਿਆ ਹੈ।
Army PRO: Two Army personnel lost their lives in an IED blast in Naushera. More details awaited. #JammuandKashmir
— ANI (@ANI) January 11, 2019