ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਿਲਾਨੀ ਦੇ ਟਵੀਟ ਪਿੱਛੋਂ ਦੋ ਕਸ਼ਮੀਰੀ BSNL ਮੁਲਾਜ਼ਮ ਮੁਅੱਤਲ, ਟਵਿਟਰ ਖਾਤਾ ਮੁਲਤਵੀ

ਗਿਲਾਨੀ ਦੇ ਟਵੀਟ ਪਿੱਛੋਂ ਦੋ ਕਸ਼ਮੀਰੀ BSNL ਮੁਲਾਜ਼ਮ ਮੁਅੱਤਲ, ਟਵਿਟਰ ਖਾਤਾ ਮੁਲਤਵੀ

ਧਾਰਾ 370 ਨੂੰ ਹਟਾਏ ਜਾਣ ਵੇਲੇ ਭਾਵ ਬੀਤੀ 5 ਅਗਸਤ ਤੋਂ ਹੀ ਜੰਮੂ–ਕਸ਼ਮੀਰ ਵਿੱਚ ਫ਼ੋਨ ਤੇ ਇੰਟਰਨੈੱਟ ਸੇਵਾਵਾਂ ਬੰਦ ਹਨ। ਦੋ ਕੁ ਦਿਨ ਪਹਿਲਾਂ ਕੁਝ ਇਲਾਕਿਆਂ ਵਿੱਚ ਇਹ ਸੇਵਾ ਕੁਝ ਸਮੇਂ ਲਈ ਖੋਲ੍ਹੀ ਗਈ ਸੀ ਪਰ ਫਿਰ ਬੰਦ ਕਰ ਦਿੱਤੀ ਗਈ।

 

 

ਇਹ ਸੰਚਾਰ ਸੇਵਾਵਾਂ ਬੰਦ ਹੋਣ ਦੇ ਬਾਵਜੂਦ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੇ ਜਦੋਂ ਟਵੀਟ ਕਰ ਦਿੱਤਾ, ਤਾਂ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਜਾਂਚ ਦੌਰਾਨ ਪਤਾ ਲੱਗਾ ਕਿ ਗਿਲਾਨੀ ਨੂੰ ਖ਼ਾਸ ਤੌਰ ਉੱਤੇ ਇੰਟਰਨੈੱਟ ਸੇਵਾ ਦੇ ਦਿੱਤੀ ਗਈ ਸੀ।

 

 

ਪਤਾ ਲੱਗਾ ਹੈ ਕਿ ਇਹ ਸੇਵਾ ਗਿਲਾਨੀ ਤੱਕ ਪਹੁੰਚਾਉਣ ਵਿੱਚ ਬੀਐੱਸਐੱਨਐੱਲ (BSNL) ਦੇ ਦੋ ਮੁਲਾਜ਼ਮਾਂ ਦੀ ਮਿਲੀਭੁਗਤ ਸੀ। ਉਨ੍ਹਾਂ ਨੇ ਹੀ ਉਸ ਨੂੰ ਇਹ ਕੁਨੈਕਸ਼ਨ ਮੁਹੱਈਆ ਕਰਵਾਇਆ ਸੀ। BSNL ਨੇ ਇਨ੍ਹਾਂ ਦੋਵੇਂ ਮੁਲਾਜ਼ਮਾਂ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ।

 

 

ਉੱਧਰ ਸਈਦ ਅਲੀ ਸ਼ਾਹ ਗਿਲਾਨੀ ਦਾ ਟਵਿਟਰ ਖਾਤਾ ਉਸ ਟਵੀਟ ਦੇ ਤੁਰੰਤ ਬਾਅਦ ਸਸਪੈਂਡ (ਮੁਲਤਵੀ) ਕਰ ਦਿੱਤਾ ਗਿਆ ਹੈ।

 

 

ਅਧਿਕਾਰੀਆਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਸਈਦ ਅਲੀ ਸ਼ਾਹ ਗਿਲਾਨੀ ਦੇ ਘਰ ਨੂੰ ਇੰਟਰਨੈੱਟ ਪਹੁੰਚ ਮਿਲ ਗਈ ਹੈ, ਤਿਵੇਂ ਹੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ।

 

 

ਇੱਥੇ ਵਰਨਣਯੋਗ ਹੈ ਕਿ ਗਿਲਾਨੀ ਆਪਣੇ ਅਕਾਊਂਟ ਤੋਂ ਸਦਾ ਭਾਰਤ–ਵਿਰੋਧੀ ਪੋਸਟਾਂ ਹੀ ਪਾਉਂਦੇ ਰਹੇ ਹਨ। ਕਈ ਯੂਜ਼ਰਸ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਖ ਚੁੱਕੇ ਹਨ ਕਿ ਗਿਲਾਨੀ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ।

 

 

ਗਿਲਾਨੀ ਵੱਲੋਂ ਕੱਲ੍ਹ ਐਤਵਾਰ ਰਾਤੀਂ ਇੱਕ ਇਤਰਾਜ਼ ਟਵੀਟ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Kashmiri BSNL employees suspended after Gilani s tweet twitter account suspended