ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਖ਼ਤਮ ਕਰਨ ਵਿਰੁੱਧ ਦੋ ਕਸ਼ਮੀਰੀ MPs ਦੀ ਸੁਪਰੀਮ ਕੋਰਟ ’ਚ ਚੁਣੌਤੀ

ਧਾਰਾ–370 ਖ਼ਤਮ ਕਰਨ ਵਿਰੁੱਧ ਦੋ ਕਸ਼ਮੀਰੀ MPs ਦੀ ਸੁਪਰੀਮ ਕੋਰਟ ’ਚ ਚੁਣੌਤੀ

ਜੰਮੂ–ਕਸ਼ਮੀਰ ਤੋਂ ਨੈਸ਼ਨਲ ਕਾਨਫ਼ਰੰਸ (NC) ਦੇ ਐੱਮਪੀਜ਼ (MPs) ਮੁਹੰਮਦ ਅਕਬਰ ਲੋਨ ਤੇ ਹਸਨੈਨ ਮਸੂਦੀ ਨੇ ਧਾਰਾ 370 ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ।

 

 

ਕੇਂਦਰ ਦੇ ਇਸ ਫ਼ੈਸਲੇ ਵਿਰੁੱਧ ਅਦਾਲਤ ’ਚ ਜਾਣਾ ਬੇਹੱਦ ਸੁਭਾਵਕ ਹੈ। ਦੇਸ਼ ਦੀ ਆਜ਼ਾਦੀ ਵੇਲੇ ਤੋਂ ਲਾਗੂ ਇਸ ਧਾਰਾ ਦੇ ਆਧਾਰ ਉੱਤੇ ਹੀ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ। ਕੇਂਦਰ ਨੇ ਇਸ ਦੇ ਨਾਲ ਹੀ ਧਾਰਾ 35–ਏ ਦਾ ਵੀ ਖ਼ਾਤਮਾ ਕਰ ਦਿੱਤਾ ਹੈ।

ਕੇਂਦਰ ਸਰਕਾਰ ਦੇ ਅਜਿਹੇ ਕਦਮ ਦੀ ਕਦੇ ਵੀ ਕਿਸੇ ਨੂੰ ਬਿਲਕੁਲ ਕੋਈ ਆਸ ਨਹੀਂ ਸੀ। ਸਭ ਨੂੰ ਜਾਪਦਾ ਸੀ ਕਿ ਸਰਕਾਰ ਇਹ ਤਾਂ ਕਦੇ ਕਰ ਹੀ ਨਹੀਂ ਸਕਦੀ।

 

 

ਕੇਂਦਰ ਸਰਕਾਰ ਨੂੰ ਸ਼ਾਇਦ ਹਾਲੇ ਹੋਰ ਵੀ ਕਈ ਤਰ੍ਹਾਂ ਦੇ ਕੌਮੀ ਤੇ ਕੌਮਾਂਤਰੀ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕੇਂਦਰੀ ਫ਼ੈਸਲੇ ਵਿਰੁੱਧ ਕਸ਼ਮੀਰ ਵਾਦੀ ਵਿ਼ੱਚ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ।

 

 

ਵਿਦੇਸ਼ੀ ਮੀਡੀਆ ਤਾਂ ਇਸ ਬਾਰੇ ਖੁੱਲ੍ਹ ਕੇ ਕੁਝ ਰਿਪੋਰਟਾਂ ਪੇਸ਼ ਕਰ ਰਿਹਾ ਹੈ ਪਰ ਭਾਰਤ ਦੇ ਹਾਲੇ ਬਹੁਤੇ ਪ੍ਰਿੰਟ ਤੇ ਇਲੈਕਟ੍ਰੌਨਿਕ ਮੀਡੀਆ ਵੱਲੋਂ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕੀਤੇ ਜਾਣ ਦੀ ਹਿੰਮਤ ਨਹੀਂ ਪਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Kashmiri MPs challenge abrogation of Section 370