ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2022 ’ਚ ਭਾਰਤ ’ਚ ਨਾ ਤਾਂ ਬੇਰੁਜ਼ਗਾਰੀ ਹੋਵੇਗੀ ਤੇ ਨਾ ਗਰੀਬੀ: ਯੋਗੀ ਆਦਿੱਤਿਆਨਾਥ

ਨੌਕਰੀਆਂ ਲੱਭਣ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਉੱਤਰ ਪ੍ਰਦੇਸ਼ ਜਲਦੀ ਹੀ ਦੋ ਲੱਖ ਆਸਾਮੀਆਂ ਦੀ ਭਰਤੀ ਕਰੇਗਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਖ਼ੁਦ ਰਾਮਪੁਰ ਵਿਖੇ ਇਸ ਦੀ ਘੋਸ਼ਣਾ ਕੀਤੀ ਹੈ। ਉਹ ਇਥੇ ਵਿਜੇ ਮਹਾਰੈਲੀ ਨੂੰ ਸਬੰਧਨ ਕਰ ਰਹੇ ਸਨ। ਉਨ੍ਹਾਂ ਨੇ ਮੰਚ ਤੋਂ ਐਲਾਨ ਕੀਤਾ ਕਿ ਛੇਤੀ ਹੀ ਉੱਤਰ ਪ੍ਰਦੇਸ਼ ਵਿੱਚ ਦੋ ਲੱਖ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨੌਕਰੀ ਨੌਜਵਾਨਾਂ ਨੂੰ ਯੋਗਤਾ ਦੇ ਅਧਾਰ ’ਤੇ ਦਿੱਤੀ ਜਾਵੇਗੀ।

 

ਭਾਜਪਾ ਦੀ ਵਿਜੇ ਮਹਾਰੈਲੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕਿਸਾਨਾਂ ਨੂੰ ਗਰੇਡ ਝੋਨੇ ਦੀ ਕੀਮਤ 1855 ਰੁਪਏ ਪ੍ਰਤੀ ਕੁਇੰਟਲ ਮਿਲੇਗੀ। ਉਨ੍ਹਾਂ ਕਿਹਾ ਕਿ 2022 ਭਾਰਤ ਵਿਚ ਨਾ ਤਾਂ ਬੇਰੁਜ਼ਗਾਰੀ ਹੋਵੇਗੀ ਤੇ ਨਾ ਹੀ ਗਰੀਬੀ। ਉਨ੍ਹਾਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਲਈ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ।

 

ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਰ ਸਕਦੇ ਹਨ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਤਿੰਨ ਤਲਾਕ ਮੁਸਲਿਮ ਔਰਤਾਂ ਲਈ ਸ਼ਰਾਪ ਸੀ, ਜਿਸ ਨੂੰ ਮੋਦੀ ਸਰਕਾਰ ਨੇ ਵੀ ਮਾਤ ਦਿੱਤੀ।

 

ਮੁੱਖ ਮੰਤਰੀ ਨੇ ਆਜ਼ਮ ਖਾਨ ਦਾ ਨਾਮ ਲਏ ਬਿਨਾਂ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਤਲਵਾਰ ਗਲਤ ਹੱਥਾਂ ’ਚ ਹੋਵੇ ਤਾਂ ਜ਼ੁਲਮ ਹੀ ਢਾਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two lakh jobs do lakh sarkari naukri soon in UP say Chief Minister Yogi