ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਕਰੇ ਦੀ ਕੀਮਤ 2 ਲੱਖ ਰੁਪਏ

ਬੱਕਰੇ ਦੀ ਕੀਮਤ 2 ਲੱਖ ਰੁਪਏ

ਈਦ–ਉਲ–ਜ਼ੁਹਾ (ਬਕਰੀਦ) ਦੇ ਨੇੜੇ ਆਉਂਦਿਆਂ ਹੀ ਕਈ ਥਾਵਾਂ ਉਤੇ ਅਸਥਾਈ ਬੱਕਰਾ ਮੰਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇੱਥੇ ਕੁਰਬਾਨੀ ਲਈ ਬਕਰੇ ਖਰੀਦਣ ਵਾਲਿਆਂ ਦੀ ਭੀੜ ਲੱਗ ਰਹੀ ਹੈ।

 

ਸ਼ਹਿਰ ਦੇ ਬ੍ਰਾਹਮਣਵਾਲਾ ਦੀ ਮਹਿਬੂਬ ਕਾਲੋਨੀ ਵਿਚ ਦੋ ਭਰਾਵਾਂ ਉਮਰਦਰਾਜ ਅਤੇ ਨਿਜਾਮੁਦੀਨ ਦਾ ਅੱਲ੍ਹਾਰੱਖਾ ਨਾਮ ਦਾ ਬੱਕਰਾ ਸਭ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਭ ਉਸ ਨੂੰ ਬੜੇ ਪਿਆਰ ਨਾਲ ਦੁਲਾਰ ਰਹੇ ਹਨ ਅਤੇ ਚਾਰਾ, ਅਨਾਜ ਖਵਾ ਰਹੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਬੱਕਰੇ ਦੀ ਪਿੱਠ ਉਤੇ ਜਨਮ ਤੋਂ ਹੀ ਅੱਲ੍ਹਾ ਦੀ ਲਿਖਿਆ ਹੋਣਾ ਹੈ।

 

ਦੋਵੇਂ ਭਰਾ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਕਈ ਲੋਕ ਇਸ ਨੂੰ ਖਰੀਦਣ ਲਈ ਆ ਚੁੱਕੇ ਹਨ ਅਤੇ ਦੋ ਲੱਖ ਰੁਪਏ ਤੱਕ ਕੀਮਤ ਲਗਾ ਚੁੱਕੇ ਹਨ।

 

ਨਿਜਾਮੁਦੀਨ ਨੇ ਦੱਸਿਆ ਕਿ ਰਾਜਸਥਾਨੀ ਨਸਲ ਦਾ ਬਕਰਾ 1.5 ਲੱਖ ਦਾ ਹੈ। ਉਸਦਾ ਵਜਨ 95 ਕਿਲੋ ਹੈ। ਦੱਸਿਆ ਕਿ ਅੱਲ੍ਹਾਰਖਾ ਰੋਜ਼ਾਨਾ 2 ਕਿਲੋ ਦੁੱਧ, ਅੱਧਾ ਕਿਲੋ ਛੋਲੇ ਦੀ ਦਾਲ ਅਤੇ 4 ਅੰਡਿਆਂ ਨਾਲ ਚਾਰਾ ਖਾਦਾ ਹੈ। ਉਨ੍ਹਾਂ ਦੱਸਿਆ ਕਿ ਮੁੰਬਈ ਤੋਂ ਖਰੀਦਦਾਰਾਂ ਦੇ ਫੋਨ ਆ ਰਹੇ ਹਨ। ਅਗਲੇ ਹਫਤੇ ਉਹ ਉਸ ਨੂੰ ਮੁੰਬਈ ਲੈ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two lakh rupees cost is set for goat for eid ul adha in dehradun