ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਕਾਂਗਰਸ ਦੇ ਦੋ ਵਿਧਾਇਕਾਂ ਵੱਲੋਂ ਅਸਤੀਫਾ

ਕਰਨਾਟਕ ਕਾਂਗਰਸ ਦੇ ਦੋ ਵਿਧਾਇਕਾਂ ਵੱਲੋਂ ਅਸਤੀਫਾ

ਕਰਨਾਟਕ ਦੀ ਐਚਡੀ ਕੁਮਾਰਸਵਾਮੀ ਸਰਕਾਰ ਦੀਆਂ ਮੁਸੀਬਤਾਂ ਉਸ ਸਮੇਂ ਵਧ ਗਈਆਂ ਜਦੋਂ ਸੋਮਵਾਰ ਨੂੰ ਕਾਂਗਰਸ ਦੇ ਵਿਧਾਇਕਾਂ ਆਨੰਦ ਸਿੰਘ ਅਤੇ ਰਮੇਸ਼ ਜਰਕਿਹੋਲੀ ਨੇ ਸੂਬਾ ਵਿਧਾਨ ਸਭਾ ਤੋਂ ਆਪਣਾ ਅਸਤੀਫਾ ਦੇ ਦਿੱਤਾ।

 

ਅਮਰੀਕਾ ਵਿਚ ਛੁੱਟੀ ਮਨਾ ਰਹੇ ਕੁਮਾਰਸਵਾਮੀ ਨੇ ਆਪਣੇ ਸਹਿਯੋਗੀ ਪਾਰਟੀ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫੇ ਲਈ ਭਾਜਪਾ ਨੂੰ ਕਸੂਰਵਾਰ ਦੱਸਿਆ। ਕੁਮਾਰਸਵਾਮੀ ਨੇ ਕਿਹਾ ਕਿ ਇਸਦੇ ਬਾਵਜੂਦ ਭਾਜਪਾ ਵੱਲੋਂ ਉਨ੍ਹਾਂ ਦੀ ਸਰਕਾਰ ਸੁੱਟਣ ਦਾ ਯਤਨ ਇਕ ਸੁਪਨਾ ਬਣਕੇ ਹੀ ਰਹਿ ਜਾਵੇਗਾ।

 

ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਕਰਨਾਟਕ ਪ੍ਰਧਾਨ ਬੀਐਸ ਯੇਦਿਯੁਰੱਪਾ, ਜਿਨ੍ਹਾਂ ਇਹ ਇਹ ਗੱਲ ਕਹੀ ਸੀ ਕਿ ਉਹ ਗਠਜੋੜ ਸਰਕਾਰ ਨਹੀਂ ਸੁੱਟਣਾ ਚਾਹੁੰਦੇ ਹਨ, ਉਨ੍ਹਾਂ ਹੁਣ ਕਿਹਾ ਕਿ ਖਬਰਾਂ ਰਾਹੀਂ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫੇ ਦੀ ਖਬਰ ਬਾਰੇ ਪਤਾ ਲੱਗਿਆ ਹੈ। ਪ੍ਰੰਤੂ ਉਨ੍ਹਾਂ ਹੋਰ ਜ਼ਿਆਦਾ ਅਸਤੀਫੇ ਹੋਣ ਦੀ ਭਵਿੱਖਬਾਣੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two legislators resign from Karnataka Congress Yeddyurappa signals next step