ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਇਕ ਮਦਰੱਸੇ ਚ ਇਕ ਬੱਚੇ ਨੂੰ ਸੰਗਲ਼ ਨਾਲ ਬੰਨ੍ਹ ਕੇ ਰੱਖ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨਾਲ ਇਸ ਅਣਮਨੁੱਖੀ ਵਿਵਹਾਰ ਲਈ ਜ਼ਿੰਮੇਵਾਰ ਮਦਰੱਸਾ ਸੰਚਾਲਕ ਤੇ ਉਸਦੇ ਸਾਥੀ ਨੂੰ ਅਸ਼ੋਕਾ ਗਾਰਡਨ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਐਤਵਾਰ ਸਵੇਰੇ ਸੂਚਨਾ ਮਿਲੀ ਕਿ ਪ੍ਰਭਾਤ ਚੌਕ ਨੇੜੇ ਮਦਰੱਸੇ ਦੇ ਬਾਹਰ ਦੋ ਬੱਚੇ ਲਾਵਾਰਿਸ ਹਾਲਤ ਵਿੱਚ ਸਨ। ਇਕ ਬੱਚੇ ਦਾ ਪੈਰ ਛੋਟੇ ਲੋਹੇ ਦੇ ਬੈਂਚ ਨਾਲ ਸੰਗਲ਼ ਨਾਲ ਬੰਨ੍ਹਿਆ ਹੋਇਆ ਸੀ।
ਮੌਕੇ 'ਤੇ ਪਹੁੰਚੀ ਪੁਲਿਸ ਦੋਵਾਂ ਬੱਚਿਆਂ ਨੂੰ ਅਸ਼ੋਕਾ ਗਾਰਡਨ ਥਾਣੇ ਲੈ ਗਈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਬੱਚਿਆਂ ਨੇ ਦੱਸਿਆ ਕਿ ਮਦਰੱਸੇ ਚ ਉਨ੍ਹਾਂ ਨੂੰ ਸੰਗਲ਼ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ।
ਸਟੇਸ਼ਨ ਇੰਚਾਰਜ ਉਮੇਸ਼ ਯਾਦਵ ਨੇ ਆਈਏਐਨਐਸ ਨੂੰ ਦੱਸਿਆ ਕਿ ਇਕ ਬੱਚਾ 10 ਸਾਲ ਅਤੇ ਦੂਜਾ 7 ਸਾਲ ਦਾ ਹੈ। ਚਾਈਲਡ ਲਾਈਨ ਦੀ ਟੀਮ ਦੁਆਰਾ ਦੋਵਾਂ ਦੀ ਕਾਊਂਸਲਿੰਗ ਦਿੱਤੀ ਗਈ। ਦੋਵੇਂ ਬੱਚੇ ਪਿਪਲਾਣੀ ਦੇ ਸੋਨਾਗੀਰ ਖੇਤਰ ਦੇ ਵਸਨੀਕ ਹਨ।
ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ 10 ਸਾਲ ਦਾ ਇੱਕ ਬੱਚਾ ਇਕ ਬਿਨਾਂ ਦੱਸੇ ਮਦਰੱਸਾ ਛੱਡ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਇਕ ਸੰਗਲ਼ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ।
ਦੱਸਿਆ ਗਿਆ ਹੈ ਕਿ ਜ਼ਕਾਰੀਆ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਮਦਰੱਸੇ ਚ 200 ਬੱਚੇ ਪੜ੍ਹਨ ਲਈ ਆਉਂਦੇ ਹਨ, ਜਿਨ੍ਹਾਂ ਚੋਂ 20 ਬੱਚੇ ਅਜਿਹੇ ਹਨ ਜਿਹੜੇ ਮਦਰੱਸੇ ਚ ਰਹਿੰਦੇ ਹਨ।
ਯਾਦਵ ਨੇ ਕਿਹਾ ਕਿ ਚਾਈਲਡ ਲਾਈਨ ਵੱਲੋਂ ਦੋਵਾਂ ਬੱਚਿਆਂ ਦੀ ਕਾਊਂਸਲਿੰਗ ਕਰਨ ਤੋਂ ਬਾਅਦ ਪੁਲਿਸ ਨੂੰ ਸੌਂਪੀ ਗਈ ਰਿਪੋਰਟ ਦੇ ਅਧਾਰ ‘ਤੇ ਮਦਰੱਸਾ ਦੇ ਸੰਚਾਲਕ ਮੁਹੰਮਦ ਸਾਦ ਅਤੇ ਉਸਦੇ ਸਾਥੀ ਸਲਮਾਨ ਖ਼ਿਲਾਫ਼ ਚਾਈਲਡ ਰਾਈਟਸ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
.